29 C
Patiāla
Thursday, May 16, 2024

ਉੱਤਰ ਪ੍ਰਦੇਸ਼: ਹਸਪਤਾਲ ’ਚ ਤਿੰਨ ਦਿਨਾਂ ਦੌਰਾਨ 50 ਤੋਂ ਵੱਧ ਮੌਤਾਂ

Must read


ਬਲੀਆ, 18 ਜੂਨ

ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਹਸਪਤਾਲ ਵਿੱਚ ਲੂ ਲੱਗਣ ਕਾਰਨ ਭਰਤੀ ਤਕਰੀਬਨ 54 ਮਰੀਜ਼ਾਂ ਦੀ ਪਿਛਲੇ ਤਿੰਨ ਦਿਨਾਂ ਦੌਰਾਨ ਮੌਤ ਹੋ ਗਈ ਹੈ। ਲਖਨਊ ਤੋਂ ਸਿਹਤ ਵਿਭਾਗ ਦੀ ਟੀਮ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਸਪਤਾਲ ਪੁੱਜੀ ਹੈ। ਹਾਲਾਂਕਿ ਹਸਪਤਾਲ ਪ੍ਰਬੰਧਕਾਂ ਨੇ ਮਰੀਜ਼ਾਂ ਦੀ ਮੌਤ ਲੂ ਲੱਗਣ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਹਸਪਤਾਲ ਵਿੱਚ 15 ਤੋਂ 17 ਜੂਨ ਤੱਕ ਤਕਰੀਬਨ 400 ਮਰੀਜ਼ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮਰਨ ਵਾਲੇ ਸਾਰੇ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵੱਧ ਸੀ। ਇਸੇ ਦੌਰਾਨ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ (ਸੀਐੱਮਐੱਸ) ਡਾ. ਦਿਵਾਕਰ ਸਿੰਘ ਨੂੰ ਮੌਤ ਦੇ ਕਾਰਨਾਂ ਬਾਰੇ ਕਥਿਤ ਤੌਰ ’ਤੇ ਲਾਪ੍ਰਵਾਹੀ ਨਾਲ ਟਿੱਪਣੀ ਕਰਨ ਮਗਰੋਂ ਇੱਥੋਂ ਹਟਾ ਕੇ ਆਜ਼ਮਗੜ੍ਹ ਭੇਜ ਦਿੱਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡਾ. ਐੱਸਕੇ ਯਾਦਵ ਨੇ ਸੀਐੱਮਐੱਸ ਦਾ ਚਾਰਜ ਸੌਂਪਿਆ ਗਿਆ ਹੈ। -ਏਜੰਸੀ



News Source link

- Advertisement -

More articles

- Advertisement -

Latest article