38 C
Patiāla
Friday, May 3, 2024

ਟ੍ਰਿਬਿਊਨ ਰੀਅਲ ਅਸਟੇਟ ਐਕਸਪੋ ਦਾ ਸ਼ਿਮਲਾ ਵਿੱਚ ਆਗਾਜ਼ ਅੱਜ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 16 ਜੂਨ

ਦਿ ਟ੍ਰਿਬਿਊਨ ਗਰੁੱਪ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਰਿੱਜ ’ਤੇ ਦੋ ਰੋਜ਼ਾ ਰੀਅਲ ਅਸਟੇਟ ਐਕਸਪੋ-2023 17 ਜੂਨ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕਰਨਗੇ। ਇਸ ਰੀਅਲ ਅਸਟੇਟ ਐਕਸਪੋ ਵਿੱਚ ਲੋਕਾਂ ਨੂੰ ਇਕੋ ਛੱਤ ਹੇਠ ਵੱਖ-ਵੱਖ ਰੀਅਲ ਅਸਟੇਟ ਕੰਪਨੀਆਂ ਅਤੇ ਬੈਂਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ। ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2023 ਦਾ ਮੁੱਖ ਸਪਾਂਸਰ ਸੁਸ਼ਮਾ ਗਰੁੱਪ ਹੈ। ਇਸ ਤੋਂ ਇਲਾਵਾ ਐਲਡੀਕੋ, ਇਨਵੈਸਟਰਜ਼ ਕਲੀਨਿਕ, ਮੈੱਕ ਵਿਊ, ਦਿ ਜ਼ਿਰਕ, ਪੀਸੀਐੱਲ ਹੋਮਜ਼, ਸਟੇਟ ਬੈਂਕ ਆਫ਼ ਇੰਡੀਆ, ਸਟੀਲ ਸਟਰਿਪਸ, ਇਸਕੋਨ, ਓਮੈਕਸ, ਏਸੀਐਲ ਹੋਮਜ਼, ਵੇਦਾਂਤਾ, ਵਿਜ਼ਨ ਹੋਮਜ਼, ਮੈਪਲ ਹਾਈਟਸ, ਐੱਸਬੀਪੀ ਅਤੇ ਜੇਐਲਪੀਐਲ ਵੀ ਹਿੱਸਾ ਲੈ ਰਹੇ ਹਨ। ਇਸ ਰੀਅਲ ਅਸਟੇਟ ਐਕਸਪੋ ਦਾ ਮੁੱਖ ਮੰਤਵ ਲੋਕਾਂ ਨੂੰ ਰਹਿਣ ਲਈ ਛੱਤ ਮੁਹੱਈਆ ਕਰਵਾਉਣਾ ਹੈ। ਐਕਸਪੋ ਰਾਹੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਇਕੋ ਛੱਤ ਹੇਠਾਂ ਵੱਖ-ਵੱਖ ਰੀਅਲ ਅਸਟੇਟ ਕੰਪਨੀਆਂ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ। ਇਥੇ ਲੋਨ ਦੀ ਸਹੂਲਤ ਲਈ ਬੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।



News Source link

- Advertisement -

More articles

- Advertisement -

Latest article