28 C
Patiāla
Saturday, May 4, 2024

ਕੌਮੀ ਅਥਲੈਟਿਕਸ: ਪੰਜਾਬ ਦੀ ਮੰਜੂ ਰਾਣੀ ਨੇ ਸੋਨ ਤਗਮਾ ਜਿੱਤਿਆ

Must read


ਭੁਬਨੇਸ਼ਵਰ, 16 ਜੂਨ

ਕੌਮੀ ਪੱਧਰ ’ਤੇ ਰਿਕਾਰਡ ਬਣਾਉਣ ਵਾਲੀ ਪੰਜਾਬ ਦੀ ਮੰਜੂ ਰਾਣੀ ਨੇ ਨੈਸ਼ਨਲ ਇੰਟਰ-ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 35 ਕਿਲੋਮੀਟਰ ਪੈਦਲ ਚਾਲ (ਵਾਕ ਰੇਸ) ਵਿੱਚ ਸੋਨ ਤਗਮਾ ਜਿੱਤਿਆ ਪਰ ਉਹ ਏਸ਼ਿਆਈ ਖੇਡਾਂ ਦਾ ਕੁਆਲੀਫਾਇੰਗ ਮਾਰਕ ਨਹੀਂ ਪ੍ਰਾਪਤ ਕਰ ਸਕੀ। 24 ਵਰ੍ਹਿਆਂ ਦੀ ਰਾਣੀ ਨੇ ਗਰਮੀ ਤੇ ਹੁੰਮਸ ’ਚ ਤਿੰਨ ਘੰਟੇ 21 ਮਿੰਟ ਤੇ 31 ਸੈਕਿੰਡ ਵਿੱਚ ਪੈਦਲ ਚਾਲ ਪੂਰੀ ਕੀਤੀ। ਏਸ਼ਿਆਈ ਖੇਡਾਂ ਦਾ ਕੁਆਲੀਫਾਇੰਗ ਮਾਰਕ  2:58.30 ਹੈ। ਉਸ ਨੇ ਫਰਵਰੀ ਵਿੱਚ ਰਾਂਚੀ ਵਿੱਚ ਭਾਰਤੀ ਪੈਦਲ ਚਾਲ ਚੈਂਪੀਅਨਸ਼ਿਪ ਵਿੱਚ 2:58.30 ਦੇ ਸਮੇਂ ਵਿੱਚ ਪੈਦਲ ਚਾਲ ਪੂਰੀ ਕੀਤੀ ਸੀ।

ਹਰਿਆਣਾ ਦੇ ਜੁਨੈਦ ਖਾਨ ਨੇ ਪੁਰਸ਼ ਵਰਗ ਵਿੱਚ ਤਿੰਨ ਘੰਟੇ 37 ਸੈਕਿੰਡ ਦੇ ਸਮੇਂ ਵਿੱਚ ਜਿੱਤ ਦਰਜ ਕੀਤੀ ਪਰ ਏਸ਼ਿਆਈ ਖੇਡਾਂ ਦਾ ਦੋ ਘੰਟੇ 35 ਮਿੰਟ ਦਾ ਕੁਆਲੀਫਾਇੰਗ ਅੰਕੜਾ ਨਹੀਂ ਛੂਹ ਸਕਿਆ। ਰਾਸ਼ਟਰੀ ਪੱਧਰ ’ਤੇ ਰਿਕਾਰਡ ਬਣਾਉਣ ਵਾਲੇ ਰਾਮ ਬਾਬੂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ। ਉਸ ਨੇ ਰਾਂਚੀ ਵਿੱਚ ਦੋ ਘੰਟੇ 36 ਸੈਕਿੰਡ ਦੇ ਸਮੇਂ ਵਿੱਚ ਖਿਤਾਬ ਆਪਣੇ ਨਾਂ ਕੀਤਾ ਸੀ। ਮਹਿਲਾਵਾਂ ਦੀ 400 ਮੀਟਰ ਦੌੜ ਸੈਮੀਫਾਈਨਲ ਵਿੱਚ ਚਾਰ ਖਿਡਾਰੀਆਂ ਨੇ 52.96 ਸੈਕਿੰਡ ਦਾ ਏਸ਼ੀਆਈ ਕੁਆਲੀਫਾਇੰਗ ਸਮਾਂ ਪਾਰ ਕੀਤਾ। ਹਰਿਆਣਾ ਦੀ ਅੰਜਲੀ ਦੇਵੀ ਨੇ 52.03 ਸੈਕਿੰਡ ਦਾ ਸਮਾਂ ਲਿਆ। ਇੰਜ ਹੀ ਅੰਜਲੀ ਦੇਵੀ  (52.43) ਦੂਜੇ, ਹਰਿਆਣਾ ਦੀ ਹਿਮਾਂਸ਼ੀ ਮਲਿਕ (52.46) ਤੀਜੇ ਅਤੇ ਮਹਾਰਾਸ਼ਟਰ ਦੀ ਐਸ਼ਵਰਿਆ ਮਿਸ਼ਰਾ (52.73) ਚੌਥੇ ਸਥਾਨ ’ਤੇ ਰਹੀ। ਪੁਰਸ਼ ਵਰਗ ਵਿੱਚ ਕੇਰਲਾ ਦੇ ਮੁਹੰਮਦ ਅਜਮਲ (45.51) ਨੇ ਟੂਰਨਾਮੈਂਟ ਦਾ ਰਿਕਾਰਡ ਤੋੜਿਆ। ਕੇਰਲਾ ਦੇ ਹੀ ਮੁਹੰਮਦ ਅਨਸ 45.63 ਸੈਕਿੰਡ ਸਮੇਂ ’ਚ ਸੈਮੀਫਾਈਨਲ ਹੀਟ ਵਿੱਚ ਦੂਜੇ ਸਥਾਨ ’ਤੇ ਰਹੇ। ਉੜੀਸਾ ਦੀ ਸਰਬਨੀ ਨੰਦਾ ਨੇ 11.69 ਸੈਕਿੰਡ ਵਿੱਚ ਮਹਿਲਾਵਾਂ ਦੇ 100 ਮੀਟਰ ਫਾਈਨਲ ਵਿੱਚ ਸ਼ਾਮਲ ਹੋਈ। ਜਯੋਤੀ ਯਾਰਾਜੀ      ਨੇ 11.72 ਸੈਕਿੰਡਾਂ ਵਿੱਚ ਫਾਈਨਲ ਵਿੱਚ ਥਾਂ ਬਣਾਈ। -ਪੀਟੀਆਈ





News Source link

- Advertisement -

More articles

- Advertisement -

Latest article