35.3 C
Patiāla
Thursday, May 2, 2024

ਪੰਜਾਬ ਵਿੱਚ ਪੈਟਰੋਲ 92 ਪੈਸੇ ਤੇ  ਡੀਜ਼ਲ 88 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਜੂਨ

ਪੰਜਾਬ ਸਰਕਾਰ ਨੇ ਪ੍ਰਚੂਨ ਖਪਤਕਾਰਾਂ ਲਈ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫੇ ਦਾ ਐਲਾਨ ਕੀਤਾ ਹੈ। 

ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤੇਲ ਕੀਮਤਾਂ ’ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ ਦੂਜੀ ਵਾਰ ਤੇਲ ਕੀਮਤਾਂ ਵਧਾਈਆਂ ਹਨ। ਇਸ ਵਾਧੇ ਨਾਲ ਸੂਬਾ ਸਰਕਾਰ ਨੂੰ ਖਜ਼ਾਨੇ ਵਿੱਚ ਸਾਲਾਨਾ 600 ਕਰੋੜ ਰੁਪੲੇ ਦਾ ਵਾਧੂ ਮਾਲੀਆ ਆਉਣ ਦੀ ਉਮੀਦ ਹੈ। ਵਿੱਤ ਵਿਭਾਗ ਵਿਚਲੇ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਤੇਲ ਕੀਮਤਾਂ ਵਿੱਚ ਅੱਜ ਦੇ ਵਾਧੇ ਦੇ ਬਾਵਜੂਦ ਗੁਆਂਢੀ ਸੂਬੇ ਹਰਿਆਣਾ ਦੀ ਨਿਸਬਤ ਪੰਜਾਬ ਵਿੱਚ ਡੀਜ਼ਲ ਅਜੇ ਵੀ ਸਸਤਾ ਹੈ। ਰਾਜਸਥਾਨ ਦੇ ਮੁਕਾਬਲੇ ਵੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਅਜੇ ਸਸਤਾ ਹੈ।





News Source link

- Advertisement -

More articles

- Advertisement -

Latest article