29.1 C
Patiāla
Wednesday, May 8, 2024

… ਜਦੋਂ ਗੁੱਸੇ ’ਚ ਆਏ ਗਹਿਲੋਤ

Must read


ਜੈਪੁਰ, 3 ਜੂਨ

ਬਾੜਮੇਰ ਵਿੱਚ ਇਕ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਾਊਂਡ ਸਿਸਟਮ ਸਹੀ ਢੰਗ ਨਾਲ ਨਾ ਚੱਲਣ ਕਾਰਨ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਮਾਈਕ ਵਗਾਹ ਕੇ ਮਾਰਿਆ ਜੋ ਜ਼ਿਲ੍ਹਾ ਕੁਲੈਕਟਰ ਨੇੜੇ ਜਾ ਕੇ ਡਿੱਗਿਆ। ਇਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨੇ ਮੁੱਖ ਮੰਤਰੀ ਨੂੰ ਦੂਜਾ ਮਾਈਕ ਲਿਆ ਕੇ ਦਿੱਤਾ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਮਹਿਲਾਵਾਂ ਦੇ ਇਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਧਰ ਮੁੱਖ ਮੰਤਰੀ ਦੇ ਦਫਤਰ ਨੇ ਵੀਡੀਓ ਬਾਰੇ ਚੁੱਪ ਵੱਟੀ ਹੋਈ ਹੈ। -ਪੀਟੀਆਈ 



News Source link

- Advertisement -

More articles

- Advertisement -

Latest article