32 C
Patiāla
Saturday, May 4, 2024

ਪਾਕਿਸਤਾਨ ਏਸ਼ੀਆ ਕੱਪ ਦੀ ਮੇਜ਼ਬਾਨੀ ਮਾਮਲੇ ’ਤੇ ਸ੍ਰੀਲੰਕਾ ਤੋਂ ਨਾਰਾਜ਼, ਇਕ ਦਿਨਾਂ ਲੜੀ ਖੇਡਣ ਤੋਂ ਇਨਕਾਰ ਕੀਤਾ

Must read


ਕਰਾਚੀ, 3 ਜੂਨ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਸ੍ਰੀਲੰਕਾ ਤੋਂ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਵਿੱਚ ਦਿਲਚਸਪੀ ਦਿਖਾਉਣ ਕਾਰਨ ਨਾਰਾਜ਼ ਹੈ। ਇਸ ਲਈ ਉਸ ਨੇ ਲੰਕਾ ’ਚ ਪਾਕਿਸਤਾਨ ਨਾਲ ਇੱਕ ਰੋਜ਼ਾ ਦੁਵੱਲੀ ਲੜੀ ਖੇਡਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਪੀਸੀਬੀ ਦੇ ਸੂਤਰਾਂ ਅਨੁਸਾਰ ਸ੍ਰੀਲੰਕਾ ਨੇ ਪੂਰੇ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਸੂਤਰਾਂ ਨੇ ਕਿਹਾ, ‘ਇਨ੍ਹਾਂ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਟਕਰਾਅ ਦਾ ਪਤਾ ਪੀਸੀਬੀ ਵੱਲੋਂ ਅਗਲੇ ਮਹੀਨੇ ਲੰਕਾ ‘ਚ ਇਕ ਦਿਨਾਂ ਲੜੀ ਖੇਡਣ ਤੋਂ ਇਨਕਾਰ ਕਰਨਾ ਹੈ।’ ਪਾਕਿਸਤਾਨ ਨੇ ਆਈਸੀਸੀ ਵਿਸ਼ਵ ਟੈਸਟ ਕੱਪ ਚੈਂਪੀਅਨਸ਼ਿਪ ਦੇ ਅਗਲੇ ਗੇੜ ਤਹਿਤ ਦੋ ਟੈਸਟ ਮੈਚ ਖੇਡਣ ਲਈ ਸ੍ਰੀਲੰਕਾ ਦਾ ਦੌਰਾ ਕਰਨਾ ਹੈ। ਇਸ ਨਾਲ ਹੀ ਸ੍ਰੀਲੰਕਾ ਨੇ ਪੀਸੀਬੀ ਦੇ ਸਾਹਮਣੇ ਇਕ ਦਿਨਾਂ ਲੜੀ ਖੇਡਣ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਪੀਸੀਬੀ, ਜਿਸ ਨੇ ਪਹਿਲਾਂ ਕਿਹਾ ਸੀ ਕਿ ਉਹ ਇਸ ਪੇਸ਼ਕਸ਼ ‘ਤੇ ਵਿਚਾਰ ਕਰੇਗਾ, ਨੇ ਹੁਣ ਇਸ ਨੂੰ ਠੁਕਰਾ ਦਿੱਤਾ ਹੈ। ਉਸ ਨੇ ਕਿਹਾ, ‘ਇਹ ਸਪੱਸ਼ਟ ਸੰਕੇਤ ਹੈ ਕਿ ਪੀਸੀਬੀ ਸਤੰਬਰ ਵਿੱਚ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦੀ ਸ੍ਰੀਲੰਕਾ ਕ੍ਰਿਕਟ ਦੀ ਪੇਸ਼ਕਸ਼ ਤੋਂ ਖੁਸ਼ ਨਹੀਂ ਹੈ, ਜਦੋਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਵਾਰੀ ਪਾਕਿਸਤਾਨ ਦੀ ਹੈ।’





News Source link

- Advertisement -

More articles

- Advertisement -

Latest article