29.6 C
Patiāla
Monday, April 29, 2024

ਐਨਸੀਈਆਰਟੀ ਦੀਆਂ ਪੁਸਤਕਾਂ ਵਿੱਚ ਵਿਦਿਆਰਥੀ ਨਹੀਂ ਪੜ੍ਹ ਸਕਣਗੇ ਲੋਕਤੰਤਰ ਦਾ ਪਾਠ

Must read


ਨਵੀਂ ਦਿੱਲੀ, 1 ਜੂਨ

ਹੁਣ ਦਸਵੀਂ ਜਮਾਤ ਦੇ ਵਿਦਿਆਰਥੀ ਨੈਸ਼ਨਲ ਕਾਊਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਦੀ ਦਸਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਲੋਕਤੰਤਰ ਦਾ ਪਾਠ ਨਹੀਂ ਪੜ੍ਹ ਸਕਣਗੇ। ਐਨਸੀਈਆਰਟੀ ਨੇ ਦਸਵੀਂ ਜਮਾਤ ਵਿਚ ਪੀਰੀਆਡਿਕ ਟੇਬਲ, ਭਾਰਤੀ ਅਰਥ ਵਿਵਸਥਾ ਵਿਚ ਖੇਤੀਬਾੜੀ ਦਾ ਯੋਗਦਾਨ, ਲੋਕਤੰਤਰ ਨੂੰ ਚੁਣੌਤੀਆਂ ਅਤੇ ਕੁਦਰਤੀ ਵਸੀਲਿਆਂ ਦਾ ਪ੍ਰਬੰਧਨ ਦੇ ਚੈਪਟਰ ਹਟਾ ਲਏ ਹਨ। ਐਨਸੀਈਆਰਟੀ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਵਿਦਿਆਰਥੀਆਂ ਦੇ ਮਾਨਸਿਕ ਬੋਝ ਨੂੰ ਘੱਟ ਕਰਨ ਲਈ ਸਿਲੇਬਸ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਤੇ ਇਹ ਕਟੌਤੀ ਸਿੱਖਿਆ ਮਾਹਿਰਾਂ ਦੇ ਸੁਝਾਅ ਤੋਂ ਬਾਅਦ ਕੀਤੀ ਗਈ ਹੈ। ਐਨਸੀਈਆਰਟੀ ਦੀਆਂ ਇਹ ਪਾਠ ਪੁਸਤਕਾਂ ਹੁਣ ਮਾਰਕੀਟ ਵਿੱਚ ਵਿਕਣ ਲਈ ਆਈਆਂ ਹਨ। ਇਸ ਤੋਂ ਇਲਾਵਾ 10ਵੀਂ ਜਮਾਤ ਦੀ ਕੈਮਿਸਟਰੀ ਦੀ ਪਾਠ-ਪੁਸਤਕ ਵਿਚੋਂ ਪੀਰੀਆਡਿਕ ਟੇਬਲ ਨੂੰ ਹਟਾ ਦਿੱਤਾ ਗਿਆ ਹੈ ਪਰ ਇਹ 11ਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਕੌਮੀ ਸਿੱਖਿਆ ਨੀਤੀ 2020 ਵੀ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਭਾਰ ਤੋਂ ਮੁਕਤ ਕਰਨ ਅਤੇ ਰਚਨਾਤਮਕ ਮਾਨਸਿਕਤਾ ਨਾਲ ਅਮਲੀ ਸਿੱਖਿਆ ਦੇਣ ਦੇ ਮੌਕੇ ਪ੍ਰਦਾਨ ਕਰਨ ’ਤੇ ਵੀ ਜ਼ੋਰ ਦਿੰਦੀ ਹੈ। ਇਸ ਤੋਂ ਪਹਿਲਾਂ ਐਨਸੀਈਆਰਟੀ ਵਲੋਂ ਪਿਛਲੇ ਸਾਲ 10ਵੀਂ ਜਮਾਤ ਦੀ ਵਿਗਿਆਨ ਦੀ ਪਾਠ ਪੁਸਤਕ ਵਿੱਚੋਂ ਹੋਰ ਵਿਸ਼ੇ ਵੀ ਹਟਾਏ ਗਏ ਸਨ। ਪੀਟੀਆਈ



News Source link

- Advertisement -

More articles

- Advertisement -

Latest article