30 C
Patiāla
Monday, April 29, 2024

ਮੋਦੀ ਸਰਕਾਰ ਨੇ ‘ਦੋਸਤਾਂ’ ਨੂੰ ਕੌਮੀ ਅਸਾਸੇ ਵੇਚੇ: ਖੜਗੇ

Must read


ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ ’ਤੇ ਆਪਣੇ ਸਰਮਾਏਦਾਰ ਦੋਸਤਾਂ ਲਈ ‘ਕੌਮੀ ਅਸਾਸਿਆਂ’ ਤੇ ਸਰਕਾਰੀ ਅਦਾਰੇ ਦੀ ‘ਸੇਲ’  ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਹੁਣ ਤੱਕ ਦੀ ‘ਸਭ ਤੋਂ ਵੱਡੀ ਦੇਸ਼ ਵਿਰੋਧੀ’ ਕਾਰਵਾਈ ਹੈ। ਮੋਦੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਮੌਕੇ ਚਲਾਈ ਮੁਹਿੰਮ ਦੌਰਾਨ ਕਾਂਗਰਸ ਵੱਲੋਂ ਵੱਖ ਵੱਖ ਮੰਚਾਂ ਤੋਂ ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ। ਖੜਗੇ ਨੇ ਟਵੀਟ ਕੀਤਾ, ‘‘ਮੋਦੀ ਸਰਕਾਰ ਵੱਲੋਂ ਆਪਣੇ ਸਰਮਾਏਦਾਰ ਮਿੱਤਰਾਂ ਵਾਸਤੇ ਲਾਈ ਕੌਮੀ ਅਸਾਸਿਆਂ ਤੇ ਸਰਕਾਰੀ ਅਦਾਰਿਆਂ ਦੀ ‘ਫਾਇਰ ਸੇਲ’ ਸਭ ਤੋਂ ਵੱਡੀ ਦੇਸ਼ ਵਿਰੋਧੀ ਕਾਰਵਾਈ!’’ ਉਨ੍ਹਾਂ ਕਿਹਾ ਕਿ ਇਸ ‘ਤਬਾਹਕੁਨ ਲੁੱਟ’ ਨੇ ਭਾਰਤ ਦੇ ਗਰੀਬਾਂ, ਅਨੁਸੂਚਿਤ ਜਾਤਾਂ, ਅਨੂਸੂਚਿਤ ਕਬੀਲਿਆਂ ਤੇ ਓਬੀਸੀ’ਜ਼ ਤੋਂ ਰੁਜ਼ਗਾਰ ਦੇ ਮੌਕੇ ਖੋਹ ਲਏ ਹਨ। -ਪੀਟੀਆਈ



News Source link

- Advertisement -

More articles

- Advertisement -

Latest article