36.3 C
Patiāla
Thursday, May 2, 2024

ਪੰਜਾਬ ਦੀਆਂ ਜੇਲ੍ਹਾਂ ’ਚ ਏਡਜ਼ ਨੇ ਪੈਰ ਪਸਾਰੇ

Must read


ਨਿੱਜੀ ਪੱਤਰ ਪ੍ਰੇਰਕ

ਮੋਗਾ, 29 ਮਈ

ਸੂਬੇ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਕਾਰਨ ਲਗਾਤਾਰ ਏਡਜ਼ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਅਧੀਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸੂਬੇ ਦੇ ਵੱਖ ਵੱਖ ਸੁਧਾਰ ਘਰਾਂ ਵਿੱਚ ਬੰਦ ਕੈਦੀਆਂ, ਹਵਾਲਾਤੀਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਵਿਅਕਤੀਆਂ ਦੀ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਚਆਈਵੀ ਸੈਂਟੀਨਲ ਸਰਵੇਲੈਂਸ 2021 ਅਨੁਸਾਰ ਪੰਜਾਬ ਵਿੱਚ ਸੁਧਾਰ ਘਰਾਂ ਦੇ ਕੈਦੀਆਂ ਵਿੱਚ ਐੱਚਆਈਵੀ ਦਾ ਪ੍ਰਸਾਰ 7.49 ਫੀਸਦੀ ਹੈ ਜੋ ਕਿ ਕੌਮੀ ਦਰ 1.93 ਫੀਸਦੀ ਦੇ ਮੁਕਾਬਲੇ ਬਹੁਤ ਵੱਧ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਤੇ 16 ਜੂਨ ਨੂੰ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਜਾਂਚ ਕੀਤੇ ਜਾਣ ਵਾਲੇ ਅਜਿਹੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧੇਰੇ ਹੈ। ਜੇ ਅਜਿਹੇ ਕੈਦੀਆਂ ਦਾ ਸਮੇਂ ਸਿਰ ਇਲਾਜ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਹੋਰਾਂ ਨੂੰ ਵੀ ਇਸ ਦੀ ਲਾਗ ਲੱਗਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਗੇੜ ਵਿਚ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਤੇ ਜੁਵੇਨਾਈਲ ਹੋਮ ਨੂੰ ਹੀ ਕਵਰ ਕੀਤਾ ਜਾਵੇਗਾ। ਅਗਲੇ ਗੇੜ ਵਿੱਚ ਨਿੱਜੀ ਕੇਂਦਰ ਕਵਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 15 ਅਤੇ 16 ਜੂਨ ਨੂੰ ਵਿਸੇਸ਼ ਮੁਹਿੰਮ ਤਹਿਤ ਐੱਚਆਈਵੀ, ਟੀਬੀ, ਹੈਪੇਟਾਈਟਸ ਅਤੇ ਸਰੀਰਕ ਸਬੰਧਾਂ ਕਾਰਨ ਫੈਲਣ ਵਾਲੇ ਰੋਗਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜਿਹੜੇ ਵੀ ਵਿਅਕਤੀ ਇਨ੍ਹਾਂ ਰੋਗਾਂ ਤੋਂ ਪ੍ਰਭਾਵਿਤ ਪਾਏ ਜਾਣਗੇ, ਉਨ੍ਹਾਂ ਦਾ ਤੁਰੰਤ ਇਲਾਜ਼ ਸ਼ੁਰੂ ਕਰਵਾਇਆ ਜਾਵੇਗਾ।





News Source link

- Advertisement -

More articles

- Advertisement -

Latest article