24.2 C
Patiāla
Monday, April 29, 2024

ਹਾਕੀ: ਆਸਟਰੇਲੀਆ-ਏ ਤੋਂ ਹਾਰੀਆਂ ਭਾਰਤੀ ਮਹਿਲਾਵਾਂ

Must read


ਐਡੀਲੇਡ, 25 ਮਈ

ਭਾਰਤੀ ਮਹਿਲਾ ਹਾਕੀ ਟੀਮ ਆਪਣੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਅੱਜ ਇਥੇ ਆਸਟਰੇਲੀਆ-ਏ ਟੀਮ ਤੋਂ 2-3 ਦੇ ਅੰਤਰ ਨਾਲ ਹਾਰ ਗਈ। ਮੈਚ ਦੌਰਾਨ ਸਲੀਮਾ ਟੇਟੇ ਨੇ 40ਵੇਂ ਮਿੰਟ ਵਿੱਚ ਅਤੇ ਸੰਗੀਤਾ ਕੁਮਾਰ ਨੇ 54ਵੇਂ ਮਿੰਟ ਵਿੱਚ ਭਾਰਤ ਲਈ ਇੱਕ-ਇੱਕ ਗੋਲ ਕੀਤੇ। ਦੂਜੇ ਪਾਸੇ ਆਸਟਰੇਲੀਆ ਲਈ ਐਲਿਸ ਅਰਨੋਟ ਨੇ 18ਵੇਂ ਮਿੰਟ ਤੇ ਰੂਬੀ ਹੈਰਿਸ ਨੇ 20ਵੇਂ ਤੇ 35ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਜਿੱਤ ਹਾਸਲ ਦਿਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਚ ਦੇ ਪਹਿਲੇ ਕੁਆਰਟਰ ਵਿੱਚ ਮੇਜ਼ਬਾਨ ਟੀਮ ਨੂੰ ਦੋ ਪੈਨਲਟੀ ਕਾਰਨਰ ਮਿਲੇ ਸਨ, ਪਰ ਭਾਰਤ ਨੇ ਵਧੀਆ ਡਿਫੈਂਸ ਦਿਖਾਉਂਦਿਆਂ ਕੋਈ ਗੋਲ ਨਾ ਹੋਣ ਦਿੱਤਾ। ਦੂਜੇ ਕੁਆਰਟਰ ਵਿੱਚ ਭਾਰਤ ਨੇ ਗੇਂਦ ਨੂੰ ਕਾਫ਼ੀ ਦੇਰ ਕਾਬੂ ਹੇਠ ਰੱਖਿਆ, ਪਰ ਆਸਟਰੇਲੀਆ-ਏ ਨੇ ਅਰਨੋਟ ਦੇ ਗੋਲ ਨਾਲ ਮੈਚ ’ਤੇ ਪਕੜ ਮਜ਼ਬੂਤ ਕਰ ਲਈ ਤੇ ਹੈਰਿਸ ਦੇ ਗੋਲ ਨਾਲ ਇਹ ਪਕੜ ਦੁੱਗਣੀ ਹੋ ਗਈ। ਭਾਰਤੀ ਟੀਮ ਨੇ ਆਪਣਾ ਪੂਰਾ ਜ਼ੋਰ ਲਾਇਆ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਾਮਯਾਬੀ ਨਾ ਮਿਲ ਸਕੀ। ਅੱਧਾ ਸਮਾਂ ਬੀਤਣ ਤੱਕ ਆਸਟਰੇਲੀਆ-ਏ ਦੋ ਗੋਲਾਂ ਨਾਲ ਅੱਗੇ ਸੀ। ਤੀਜੇ ਕੁਆਰਟਰ ਵਿੱਚ ਹੈਰਿਸ ਨੇ ਤੀਜਾ ਗੋਲ ਕੀਤਾ। -ਪੀਅੀਆਈ





News Source link

- Advertisement -

More articles

- Advertisement -

Latest article