40.1 C
Patiāla
Friday, April 26, 2024

ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ

Must read


ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਕਥਿਤ ਝੁੂਠਾ ਚੋਣ ਹਲਫ਼ਨਾਮਾ ਦਾਖਲ ਕਰਨ ਅਤੇ ਟੈਕਸ ਚੋਰੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਤਰ ਲਿਖ ਕੇ ਕ੍ਰਿਸ਼ਨਾਨਗਰ ਤੋਂ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਸ਼ਰਵਨ ਕੁਮਾਰ ਯਾਦਵ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਯਾਦਵ ਨੇ ਦਾਅਵਾ ਕੀਤਾ ਕਿ ਉਸ ਨੂੰ ਮੋਇਤਰਾ ਵੱਲੋਂ ਕੀਤੀਆਂ ‘‘ਕੁਝ ਬੇਨਿਯਮੀਆਂ ਦਾ ਪਤਾ ਲੱਗਿਆ ਹੈ।’’ ਸ਼ਿਕਾਇਤਕਰਤਾ ਮੁਤਾਬਕ, ‘‘ਮੋਇਤਰਾ ਵੱਲੋਂ ਦਾਖਲ ਚੋਣ ਹਲਫ਼ਨਾਮੇ, ਖਾਸਕਰ ਫਾਰਮ 26 ਵਿੱੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਬਾਂਡ, ਸ਼ੇਅਰਾਂ, ਕੰਪਨੀਆਂ ਤੇ ਮਿਊਚਲ ਫੰਡਾਂ ਆਦਿ ਨਿਵੇਸ਼ ਵਾਲੇ ਖਾਨੇ ਵਿੱਚ ‘ਨਿਲ’ ਲਿਖਿਆ ਹੈ। ਮੋਇਤਰਾ ਨੇ ਆਪਣੇ ਹਲਫ਼ਨਾਮੇ ’ਚ ਦਾਅਵਾ ਕੀਤਾ ਹੈ ਉਨ੍ਹਾਂ ਵੱਲੋਂ ਸ਼ੇਅਰਾਂ ਵਿੱਚ ਕੋਈ ਨਿਵੇਸ਼ ਨਹੀਂ ਕੀਤਾ ਗਿਆ।’’

ਯਾਦਵ ਨੇ ਦਾਅਵਾ ਕੀਤਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਮਹੂੁਆ ਮੋਇਤਰਾ ਦੀ ‘ਵਿਲਰਵਿਲੇ ਫਾਇਨੈਂਸ਼ੀਅਲ ਐਡਵਾਈਜਰਜ਼ ਪ੍ਰਾਈਵੇਟ ਲਿਮਿਟਡ’ ਨਾਮੀ ਕੰਪਨੀ ਵਿੱਚ ਹਿੱਸੇਦਾਰੀ ਹੈ ਅਤੇ ਉਨ੍ਹਾਂ ਕੋਲ ਕੰਪਨੀ ਵਿੱਚ ਸਾਲ 2010 ਤੋਂ 4900 (49 ਫੀਸਦ) ਸ਼ੇਅਰ ਹਨ।’’ ਯਾਦਵ ਨੇ ਮੋਇਤਰਾ ਵੱਲੋਂ 2019 ’ਚ ਦਾਖਲ ਚੋਣ ਹਲਫ਼ਨਾਮੇ ’ਚ ਸੋਸ਼ਲ ਮੀਡੀਆ ਖਾਤਿਆਂ ਦਾ ਖੁਲਾਸਾ ਨਾ ਕਰਨ ਦਾ ਦੋਸ਼ ਵੀ ਲਾਇਆ ਹੈ। ਦੂਜੇ ਪਾਸੇ ਹਾਲੇ ਤੱਕ ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article