39 C
Patiāla
Saturday, April 27, 2024

ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 201 ਦੌੜਾਂ ਦਾ ਟੀਚਾ

Must read


ਮੁੰਬਈ, 21 ਮਈ

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਅਹਿਮ ਮੁਕਾਬਲੇ ਵਿੱਚ ਮੇਜ਼ਬਾਨ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਜਿੱਤ ਲਈ 201 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਨੇ ਸਲਾਮੀ ਬੱਲੇਬਾਜ਼ਾਂ ਵਿਵਰਾਂਤ ਸ਼ਰਮਾ(69) ਤੇ ਮਯੰਕ ਅਗਰਵਾਲ (83) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਨਿਰਧਾਰਿਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 200 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 13.5 ਓਵਰਾਂ ਵਿੱਚ 140 ਦੌੜਾਂ ਦੀ ਭਾਈਵਾਲੀ ਕੀਤੀ। ਹੋਰਨਾਂ ਬੱਲੇਬਾਜ਼ਾਂ ’ਚੋਂ ਹੈਨਰਿਕ ਕਲਾਸਨ ਨੇ 18 ਤੇ ਕਪਤਾਨ ਏਡਨ ਮਾਰਕਮ ਨੇ ਨਾਬਾਦ 13 ਦੌੜਾਂ ਦਾ ਯੋਗਦਾਨ ਪਾਇਆ। ਦੱਸ ਦੇਈਏ ਕਿ ਪਲੇਅ-ਆਫ ਦਾ ਟਿਕਟ ਕਟਾਉਣ ਦੀਆਂ ਆਪਣੀਆਂ ਆਸਾਂ ਨੂੰ ਕਾਇਮ ਰੱਖਣ ਲਈ ਮੁੰਬਈ ਇੰਡੀਅਨਜ਼ ਨੂੰ ਇਹ ਮੈਚ 11.4 ਓਵਰਾਂ ਵਿੱਚ ਜਿੱਤਣਾ ਹੋਵੇਗਾ। -ਏਜੰਸੀ





News Source link

- Advertisement -

More articles

- Advertisement -

Latest article