24 C
Patiāla
Friday, March 29, 2024

ਗੁਰਦੁਆਰੇ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 21 ਮਈ

ਨੇੜਲੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਰੋਵਰ ਵਿੱਚ ਅੱਜ ਇਸ਼ਨਾਨ ਕਰਨ ਸਮੇਂ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਵੱਖ‘ਵੱਖ ਪਿੰਡਾਂ ਦੇ ਅੱਠ ਨੌਜਵਾਨ ਦਸਵੀਂ ਜਮਾਤ ’ਚ ਪਾਸ ਹੋਣ ਮਗਰੋਂ ਪਾਰਟੀ ਕਰਨ ਲਈ ਇਕੱਤਰ ਹੋਏ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚ ਦੋ ਰੇਤਗੜ੍ਹ, ਦੋ ਕਪਿਆਲ, ਦੋ ਨਾਗਰਾ ਅਤੇ ਝਨੇੜੀ-ਘਰਾਚੋਂ ਦੇ ਇੱਕ-ਇੱਕ ਨੌਜਵਾਨ ਸ਼ਾਮਲ ਸਨ। ਪਾਰਟੀ ਲਈ ਭਵਾਨੀਗੜ੍ਹ ਆਉਂਦੇ ਹੋਏ ਇਹ ਵਿਦਿਆਰਥੀ ਰਸਤੇ ਵਿੱਚ ਪੈਂਦੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਰੁਕ ਗਏ। ਇਹ ਅੱਠ ਵਿਦਿਆਰਥੀ ਜਦੋਂ ਇਸ਼ਨਾਨ ਕਰਨ ਲਈ ਸਰੋਵਰ ਵਿੱਚ ਵੜੇ ਤਾਂ ਦੋ ਲੜਕੇ ਡੁੱਬ ਗਏ। ਬਾਕੀ ਲੜਕਿਆਂ ਵੱਲੋਂ ਸ਼ੋਰ ਮਚਾਉਣ ’ਤੇ ਪਿੰਡਾਂ ਦੇ ਗੁਰੂਘਰਾਂ ਵਿੱਚ ਹੋਕਾ ਦਿੱਤਾ ਗਿਆ ਅਤੇ ਪਿੰਡਾਂ ਵਿਚੋਂ ਲੋਕ ਬੱਚਿਆਂ ਨੂੰ ਬਚਾਉਣ ਲਈ ਇਕੱਠੇ ਹੋ ਗਏ। ਬੜੀ ਜੱਦੋ ਜਹਿਦ ਤੋਂ ਬਾਅਦ ਜਦੋਂ ਤੱਕ ਡੁੱਬੇ ਹੋਏ ਲੜਕਿਆਂ ਜਸਕਰਨ ਸਿੰਘ ਰੇਤਗੜ੍ਹ ਅਤੇ ਅਕਸ਼ੈ ਨੁਟਿਆਰ ਵਾਸੀ ਉੱਤਰਾਖੰਡ ਹਾਲ ਆਬਾਦ ਕਪਿਆਲ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲੜਕਿਆਂ ਦੇ ਡੁੱਬਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਭਵਾਨੀਗੜ੍ਹ ਪੁਲੀਸ ਵੱਲੋਂ ਮ੍ਰਿਤਕਾਂ ਨੂੰ ਪਹਿਲਾਂ ਸਿਵਲ ਹਸਪਤਾਲ ਭਵਾਨੀਗੜ੍ਹ ਲਿਆਂਦਾ ਗਿਆ ਅਤੇ ਬਾਅਦ ਵਿਚ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ।

ਕੈਪਸ਼ਨ

ਗੁਰਦੁਆਰੇ ਦੇ ਸਰੋਵਰ ਵਿੱਚ ਡੁੱਬੇ ਜਸਕਰਨ ਸਿੰਘ ਤੇ ਅਕਸ਼ੈ ਨੁਟਿਆਰ ਦੀਆਂ ਪੁਰਾਣੀਆਂ ਤਸਵੀਰਾਂ।





News Source link

- Advertisement -

More articles

- Advertisement -

Latest article