29.1 C
Patiāla
Saturday, May 4, 2024

ਪੰਜਾਬ ’ਚ ਜ਼ੋਰਦਾਰ ਝੱਖੜ ਕਾਰਨ ਕਈ ਜ਼ਿਲ੍ਹਿਆਂ ’ਚ ਬਿਜਲੀ ਸਪਲਾਈ ਠੱਪ

Must read


ਅਮਨ ਸੂਦ

ਪਟਿਆਲਾ, 18 ਜਨਵਰੀ

ਬੁੱਧਵਾਰ ਰਾਤ ਨੂੰ ਝੱਖੜ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਕਈ ਥਾਵਾਂ ’ਤੇ ਰਾਤ ਤੋਂ ਬਿਜਲੀ ਠੱਪ ਹੈ। ਝੱਖੜ ਕਾਰਨ ਦਰੱਖਤ ਤੇ ਖੰਭੇ ਪੁੱਟੇ ਗਏ। ਇਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਕੋਲ ਬਿਜਲੀ ਨਾ ਆਉਣ ਬਾਰੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਆ ਰਹੀਆਂ ਹਨ। ਵਿਭਾਗ ਮੁਤਾਬਕ ਕਈ ਹਿੱਸਿਆਂ ਵਿੱਚ ਬਿਜਲੀ ਸਵੇਰੇ 6.30 ਵਜੇ ਬਹਾਲ ਕਰ ਦਿੱਤੀ ਗਈ, ਜਦੋਂਕਿ ਬਹੁਤੀਆਂ ਥਾਵਾਂ ’ਤੇ ਨੁਕਸ ਠੀਕ ਕੀਤੇ ਜਾ ਰਹੇ ਹਨ। ਝੱਖੜ ਕਾਰਨ 220 ਕੇਵੀ ਸਪਲਾਈ ਲਾਈਨਾਂ ਅਤੇ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪੀਐੱਸਪੀਸੀਐੱਲ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਨੇ ਕਿਹਾ, ‘ਸਾਡਾ ਫੀਲਡ ਸਟਾਫ ਸਵੇਰੇ 5 ਵਜੇ ਤੋਂ ਕੰਮ ਕਰ ਰਿਹਾ ਹੈ। ਉਮੀਦ ਹੈ ਕਿ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ। ਮੈਂ ਨਿੱਜੀ ਤੌਰ ‘ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ। ਮਾਲਵਾ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਮਾਝਾ ਅਤੇ ਦੁਆਬਾ ਘੱਟ ਪ੍ਰਭਾਵਿਤ ਹੋਇਆ। ਮੁਕਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਲੇਰਕੋਟਲਾ, ਲੁਧਿਆਣਾ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਮੁੱਖ ਤੌਰ ‘ਤੇ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਪਲਾਈ ਬਹਾਲ ਕਰਨ ਤੋਂ ਬਾਅਦ ਪਿੰਡਾਂ ਵਿੱਚ ਬਿਜਲੀ ਬਹਾਲ ਕਰਨ ਦਾ ਕੰਮ ਕੀਤਾ ਜਾਵੇਗਾ। 





News Source link

- Advertisement -

More articles

- Advertisement -

Latest article