30 C
Patiāla
Monday, April 29, 2024

ਜੀ-20: ਐੱਨਐੱਸਜੀ ਵੱਲੋਂ ਜੰਮੂ ਕਸ਼ਮੀਰ ’ਚ ਤਲਾਸ਼ੀ ਮੁਹਿੰਮ

Must read


ਸ੍ਰੀਨਗਰ, 18 ਮਈ

ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਦੀ ਕਮਾਂਡੋ ਨੇ ਅਗਲੇ ਹਫ਼ਤੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਅੱਜ ਇੱਥੇ ਸ਼ਹਿਰ ਦੇ ਲਾਲ ਚੌਕ ਇਲਾਕੇ ਵਿੱਚ ਤਲਾਸ਼ੀ ਅਤੇ ਸੁਰੱਖਿਆ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਐੱਨਐੱਸਜੀ ਕਮਾਂਡੋ ਨਾਲ ਜੰਮੂ ਕਸ਼ਮੀਰ ਪੁਲੀਸ ਤੇ ਸੀਆਰਪੀਐੱਫ ਦੇ ਜਵਾਨ ਵੀ ਸਨ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਨੇ ਲਾਲ ਚੌਕ ਇਲਾਕੇ ਵਿੱਚ ਹੋਟਲਾਂ ਦੀ ਜਾਂਚ ਕੀਤੀ, ਉਨ੍ਹਾਂ ਦੇ ਮਾਲਕਾਂ ਨਾਲ ਸਵਾਲ-ਜਵਾਬ ਕੀਤੇ ਅਤੇ ਉਨ੍ਹਾਂ ਤੋਂ ਕੁੱਝ ਜਾਣਕਾਰੀ ਹਾਸਲ ਕੀਤੀ। ਨਾਮ ਨਾ ਛਾਪਣ ਦੀ ਸ਼ਰਤ ’ਤੇ ਇੱਕ ਹੋਟਲ ਕਾਰੋਬਾਰੀ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੇ ਹੋਟਲ ਦੀ ਵੀ ਜਾਂਚ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਥੇ 22 ਤੋਂ 24 ਮਈ ਤੱਕ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਇਸੇ ਦੌਰਾਨ ਜੰਮੂ ਕਸ਼ਮੀਰ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਸ਼ੱਕੀ ਕੌਮਾਂਤਰੀ ਨੰਬਰਾਂ ਤੋਂ ਫੋਨ ਕਾਲਾਂ ਤੇ ਵ੍ਹਟਸਐਪ ’ਤੇ ਸੁਨੇਹੇ ਆ ਰਹੇ ਹਨ ਅਤੇ ਇਨ੍ਹਾਂ ਰਾਹੀਂ ਜੀ-20 ਨਾਲ ਜੁੜੇ ਪ੍ਰੋਗਰਾਮਾਂ ਬਾਰੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਘਟਨਾਵਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਤਾਜ਼ਾ ਸੁਰੱਖਿਆ ਚੁਣੌਤੀਆਂ ਵਜੋਂ ਸਾਹਮਣੇ ਆਈਆਂ ਹਨ। ਸਥਾਨਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਨੰਬਰਾਂ ਪ੍ਰਤੀ ਚਿਤਾਵਨੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੀ ਇੱਕ ਸ਼ੱਕੀ ਫੋਨ ਕਾਲ ਵਿੱਚ ਕਿਹਾ ਗਿਆ, ‘‘ਜੀ-20 ਪ੍ਰਤੀਨਿਧੀ,-ਕਸ਼ਮੀਰ ਭਾਰਤ ਨਹੀਂ ਹੈ। ਮੋਦੀ ਸ਼ਾਸਨ ਬਿਮਾਰ ਹੈ। ਜੀ-20 ਮੈਂਬਰਾਂ ਵੱਲੋਂ ਸ੍ਰੀਨਗਰ ਵਿੱਚ ਇਸ ਦਾ ਬਾਈਕਾਟ ਕੀਤਾ ਜਾਵੇ।’’ -ਪੀਟੀਆਈ



News Source link

- Advertisement -

More articles

- Advertisement -

Latest article