33.1 C
Patiāla
Sunday, April 28, 2024

ਧੋਨੀ ਵੱਲੋਂ ਮੈਨੂੰ ਆਟੋਗ੍ਰਾਫ਼ ਦੇਣਾ ‘ਭਾਵੁਕ ਪਲ’ ਸੀ: ਗਾਵਸਕਰ

Must read


ਮੁੰਬਈ, 16 ਮਈ

ਲਿਟਲ ਮਾਸਟਰ ਵਜੋਂ ਮਕਬੂਲ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਆਈਪੀਐੱਲ ਟੀਮ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਉਨ੍ਹਾਂ ਦੀ ਕਮੀਜ਼ ’ਤੇ ‘ਆਟੋਗ੍ਰਾਫ’ ਦੇਣਾ ਉਨ੍ਹਾਂ ਲਈ ‘ਭਾਵੁਕ ਕਰਨ ਵਾਲਾ ਪਲ’ ਸੀ। ਧੋਨੀ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿੱਚ ਚੇਪਕ ਦੇ ਮੈਦਾਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ ਖੇਡੇ ਮੈਚ ਦੌਰਾਨ ਗਾਵਸਕਰ ਨੂੰ ਆਟੋਗ੍ਰਾਫ ਦਿੱਤਾ ਸੀ। ਗਾਵਸਕਰ ਐਤਵਾਰ ਰਾਤ ਨੂੰ ਖੇੇਡੇ ਮੈਚ ਦੌਰਾਨ ਬਰਾਡਕਾਸਟ ਯੂਨਿਟ ਨਾਲ ਮੈਦਾਨ ਵਿੱਚ ਸੀ, ਜਦੋਂ ਉਨ੍ਹਾਂ ਧੋਨੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀ ਵਜੋਂ ਉਨ੍ਹਾਂ ਦੀ ਕਮੀਜ਼ ’ਤੇ ਆਟੋਗ੍ਰਾਫ਼ ਦੇਵੇ। ਸਟਾਰ ਸਪੋਰਟਜ਼ ਨੇ ਗਾਵਸਕਰ ਦੇ ਹਵਾਲੇ ਨਾਲ ਕਿਹਾ, ‘‘ਜਦੋਂ ਮੈਨੂੰ ਪਤਾ ਲੱਗਾ ਚੇਨੱਈ ਸੁਪਰ ਕਿੰਗਜ਼ ਤੇ ਐੱਮ.ਐੱਸ.ਧੋਨੀ ਸਨਮਾਨ ਵਜੋਂ ਚੇਪਕ ਦੇ ਮੈਦਾਨ ਦਾ ਗੇੜਾ ਲਾਉਣਗੇ ਤਾਂ ਮੈਂ ਇਕ ਵਿਸ਼ੇਸ਼ ਯਾਦ ਸਿਰਜਣ ਦਾ ਫੈਸਲਾ ਕੀਤਾ। ਇਹੀ ਵਜ੍ਹਾ ਹੈ ਕਿ ਮੈਂ ਐੱਮਐੱਸਡੀ (ਮਹਿੰਦਰ ਸਿੰਘ ਧੋਨੀ) ਦਾ ਆਟੋਗ੍ਰਾਫ ਲੈਣ ਲਈ ਉਸ ਵੱਲ ਭੱਜਿਆ। ਚੇਪਕ ਦੇ ਮੈਦਾਨ ’ਤੇ ਉਸ ਦੀ ਇਹ ਆਖਰੀ ਘਰੇਲੂ ਗੇਮ ਸੀ।’’ -ਪੀਟੀਆਈ 





News Source link

- Advertisement -

More articles

- Advertisement -

Latest article