29.7 C
Patiāla
Monday, May 6, 2024

ਪ੍ਰਗਤੀਸ਼ੀਲ ਸੋਚ ਨਾਲ ਅੱਗੇ ਵਧਣ ਕਿਸਾਨ: ਧਨਖੜ

Must read


ਜੈਪੁਰ, 14 ਮਈ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਬਦਲਦੇ ਸਮੇਂ ਮੁਤਾਬਿਕ ਅਤੇ ਪ੍ਰਗਤੀਸ਼ੀਲ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਰਾਜਸਥਾਨ ਦੇ ਨਾਗਪੁਰ ਵਿੱਚ ਸਮਾਗਮ ਦੌਰਾਨ ਉਨ੍ਹਾਂ ਕਿਹਾ,‘ਨੌਜਵਾਨ ਕਿਸਾਨਾਂ ਵਿੱੱਚ ਵਧ ਰਹੀ ਨਸ਼ਾਖੋਰੀ, ਲਾਹਾ ਲੈਣ ਲਈ ਨੇਮਾਂ ਦੀ ਅਣਦੇਖੀ ਤੇ ਨੌਜਵਾਨਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਚਿੰਤਾ ਦੇ ਵਿਸ਼ੇ ਹਨ। ਧਨਖੜ ਨੇ ਕਿਹਾ,‘ਭਾਰਤ ਕਿਸਾਨਾਂ ਦਾ ਦੇਸ਼ ਹੈ ਅਤੇ ਇਨ੍ਹਾਂ ਦੇ ਖੂਨ-ਪਸੀਨੇ ਦੀ ਮਿਹਨਤ ਸਦਕਾ ਹੀ ਦੇਸ਼ ਦੀ ਆਰਥਿਕਤਾ ਤਰੱਕੀ ਦੀਆਂ ਲੀਹਾਂ ’ਤੇ ਹੈ। ਇਜ਼ਰਾਈਲ ਸਣੇ ਦੁਨੀਆ ਵਿੱਚ ਖੇਤੀਬਾੜੀ ਵਿੱਚ ਤਰੱਕੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਲਦੇ ਸਮੇਂ ਮੁਤਾਬਿਕ ਅਤੇ ਤਰੱਕੀ ਕਰਨ ਦੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇਜ਼ਰਾਈਲ ਵਿੱਚ ਜੋ ਕੁਝ ਹੋ ਰਿਹਾ ਹੈ, ਸਾਨੂੰ ਉਸ ਤੋਂ ਅੱਗੇ ਜਾਣਾ ਚਾਹੀਦਾ ਹੈ, ਖੇਤੀਬਾੜੀ ਤੇ ਪਸ਼ੂ ਪਾਲਣ ਵਿੱਚ ਦੁਨੀਆ ਵਿੱਚ ਜੋ ਹੋ ਰਿਹਾ ਹੈ, ਉਸ ਤੋਂ ਅੱਗੇ ਵਧਣਾ ਚਾਹੀਦਾ ਹੈ।’ ਇਸ ਮੌਕੇ ਉਪ ਰਾਸ਼ਟਰਪਤੀ ਨੇ ਸਾਬਕਾ ਸੰਸਦ ਮੈਂਬਰ ਤੇ ਆਜ਼ਾਦੀ ਘੁਲਾਟੀਏ ਨਾਥੂਰਾਮ ਮਿਰਧਾ ਦੇ ਬੁੱਤ ਤੋਂ ਪਰਦਾ ਚੁੱਕਿਆ। ਇਸ ਤੋਂ ਪਹਿਲਾਂ ਧਨਖੜ ਨੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਸ਼ਹਿਰ ਵਿੱਚ ਬ੍ਰਹਮਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਨਾਗੌੜ ਵਿੱਚ ਖਰਨਾਲ ਵਿੱਚ ਵੀਰ ਤੇਜਾਜੀ ਦੇ ਜਨਮ ਸਥਾਨ ਦਾ ਦੌਰਾ ਕੀਤਾ। ਉਪ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਸੁਦੇਸ਼ ਧਨਖੜ ਵੀ ਮੌਜੂਦ ਸਨ। -ਪੀਟੀਆਈ



News Source link

- Advertisement -

More articles

- Advertisement -

Latest article