33.4 C
Patiāla
Saturday, April 27, 2024

ਆਈਪੀਐੱਲ: ਲਖਨਊ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

Must read


ਹੈਦਰਾਬਾਦ, 13 ਮਈ

ਇਥੇ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਅੱਜ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 182 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਲਖਨਊ ਸੁਪਰ ਜਾਇੰਟਸ ਨੇ 19.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਲਖਨਊ ਟੀਮ ਲਈ ਪ੍ਰੇਰਕ ਮਾਂਕਡ ਨੇ 45 ਗੇਂਦਾਂ ਵਿੱਚ ਸਭ ਤੋਂ ਵਧ 64 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ। ਇਸੇ ਤਰ੍ਹਾਂ ਨਿਕੋਲਸ ਪੂਰਨ 13 ਗੇਂਦਾਂ ਵਿੱਚ 44 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ ਅਤੇ ਮਾਰਕਸ ਸਟੋਈਨਿਸ ਨੇ 25 ਗੇਂਦਾਂ ਵਿੱਚ 40 ਦੌੜਾਂ ਦਾ ਯੋਗਦਾਨ ਦਿੱਤਾ। ਇਸ ਜਿੱਤ ਨਾਲ ਲਖਨਊ ਦੀ ਟੀਮ 12 ਮੈਂਚਾਂ ਵਿੱਚ 13 ਅੰਕਾਂ ਨਾਲ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਹੈਦਰਾਬਾਦ ਦੀ ਟੀਮ 11 ਮੈਂਚਾਂ ਵਿੱਚ ਅੱਠ ਅੰਕ ਹੀ ਹਾਸਲ ਕਰ ਸਕੀ ਹੈ ਅਤੇ ਟੀਮ ਵਾਸਤੇ ਪਲੇਅ-ਆਫ ਵਿੱਚ ਥਾਂ ਬਣਾਉਣ ਲਈ ਰਾਹ ਔਖਾ ਹੋ ਗਿਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article