39 C
Patiāla
Saturday, April 27, 2024

ਆਈਪੀਐੱਲ: ਸੂਰਿਆਕੁਮਾਰ ਯਾਦਵ ਦੇ ਸੈਂਕੜੇ ਸਦਕਾ ਮੁੰਬਈ ਇੰਡੀਅਨਜ਼ ਜੇਤੂ

Must read


ਮੁੰਬਈ, 12 ਮਈ

ਮੁੰਬਈ ਇੰਡੀਅਨਜ਼ ਨੇ ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਅਤੇ ਗੇਂਦਬਾਜ਼ਾਂ ਦੀ ਕੱਸੀ ਹੋਈ ਗੇਂਦਬਾਜ਼ੀ ਸਦਕਾ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ 27 ਦੌੜਾਂ ਨਾਲ ਹਰਾ ਦਿੱਤਾ। ਇੱਥੇ ਵਾਨਖੇੜੇ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ ਸੂਰਿਆਕੁਮਾਰ ਯਾਦਵ (ਨਾਬਾਦ 103 ਦੌੜਾਂ) ਦੇ ਸੈਂਕੜੇ ਸਦਕਾ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 218 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਆਪਣੀ ਪਾਰੀ ਦੌਰਾਨ 11 ਛੱਕੇ ਅਤੇ 6 ਚੌਕੇ ਮਾਰੇ। ਟੀਮ ਦੇ ਕੁੱਲ ਸਕੋਰ ’ਚ ਇਸ਼ਾਨ ਕਿਸ਼ਨ ਨੇ 31, ਰੋਹਿਤ ਸ਼ਰਮਾ ਨੇ 21 ਅਤੇ ਵਿਸ਼ਨੂ ਵਿਨੋਦ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਜਿੱਤ ਲਈ 219 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਟੀਮ 20 ਓਵਰਾਂ ’ਚ 191 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਰਾਸ਼ਿਦ ਖ਼ਾਨ ਨਾਬਾਦ ਅਰਧ ਸੈਂਕੜਾ (79 ਦੌੜਾਂ), ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਵਾਹ ਪਰ ਉਹ ਸਫਲ ਨਾ ਹੋ ਸਕਿਆ। ਟੀਮ ਵੱਲੋਂ ਡੇਵਿਡ ਮਿੱਲਰ ਨੇ 41 ਦੌੜਾਂ ਅਤੇ ਵਿਜੈ ਸ਼ੰਕਰ ਨੇ 21 ਦੌੜਾਂ ਬਣਾਈਆਂ। ਮੁੰਬਈ ਵੱਲੋਂ ਅਕਾਸ਼ ਮਧਵਾਲ ਨੇ 3 ਵਿਕਟਾਂ ਜਦਕਿ ਪਿਯੂਸ਼ ਚਾਵਲਾ ਅਤੇ ਕੁਮਾਰ ਕਾਰਤਿਕੇ ਨੇ ਦੋ-ਦੋ ਵਿਕਟਾਂ ਲਈਆਂ। -ਏਜੰਸੀ

ਮੁੰਬਈ ਇੰਡੀਅਨਜ਼ ਦਾ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸ਼ਾਟ ਖੇਡਦਾ ਹੋਇਆ। 

ਗੁਜਰਾਤ ਦਾ ਬੱਲੇਬਾਜ਼ ਰਾਸ਼ਿਦ ਖਾਨ ਸ਼ਾਟ ਖੇਡਦਾ ਹੋਇਆ। 





News Source link

- Advertisement -

More articles

- Advertisement -

Latest article