37.2 C
Patiāla
Sunday, May 5, 2024

ਕਵਿਤਾਵਾਂ

Must read


ਹੀਰਿਆਂ ਦੇ ਢੇਰ

ਗੁਰਦਿੱਤ ਸਿੰਘ ਸੇਖੋਂ

ਹੀਰਿਆਂ ਦੇ ਢੇਰ ਨਾ ਸੋਨੇ ਦੀ ਕੋਈ ਖਾਨ ਕਰਦੇ ਹਾਂ।

ਕਿਸੇ ਦੀ ਸਿਹਤ ਸਵਾਰਨ ਲਈ ਲਹੂ ਦਾਨ ਕਰਦੇ ਹਾਂ।

ਤੂੰ ਜੋ ਰੰਗ ਸਿਲਾਣੇ ਨੇ ਇਹ ਉਹੀਓ ਮੁਹੱਬਤੀ ਬਾਣੇ ਨੇ,

ਇੱਕ ਦੋ ਗਜ਼ ਨਾਲ ਨੀ ਸਰਨਾ ਪੂਰਾ ਥਾਨ ਕਰਦੇ ਹਾਂ।

ਪੈਂਡੇ ਵੀ ਲੰਮ ਸਲੰਮੇ ਨੇ ਉਪਰੋਂ ਰਸਤੇ ਯਾਰ ਨਿਕੰਮੇ ਨੇ,

ਤੁਰਨਾ ਤਾਂ ਪੈਣਾ ਹਿੰਮਤ ਆਪਣੀ ਨੂੰ ਬਲਵਾਨ ਕਰਦੇ ਹਾਂ।

ਪੜ੍ਹ ਹੀ ਲੈਣਗੇ ਕਿਸੇ ਲੰਮੇ ਥੀਸਿਸ ਦੀ ਤਰ੍ਹਾਂ ਉਹ ਸਾਨੂੰ,

ਤਵਾਰੀਖ਼ ਦੇ ਪੰਨੇ ਵਾਂਗੂੰ ਬੜਾ ਕੁਝ ਬਿਆਨ ਕਰਦੇ ਹਾਂ।

ਦੇਸ਼ ਪੰਜਾਬ ਦੇ ਵਾਂਗੂੰ ਸਲਾਹੀਏ ਤੇਰੇ ਇਸ ਸੁਹੱਪਣ ਨੂੰ,

ਖੇਤਾਂ ਵਰਗੇ ਰੰਗ ਸਲਾਹੀਏ ਉੱਚੀ ਤੇਰੀ ਸ਼ਾਨ ਕਰਦੇ ਹਾਂ।

ਤੇਰੀ ਦੀਦ ਨੂੰ ਲੱਭਦੀ ਸਾਡੀ ਦਹਾਕਿਆਂ ਦੀ ਇਕਾਗਰਤਾ,

‘ਸੇਖੋਂ’ ਆਪਣਾ ਆਪ ਭੁੱਲੇ ਤੇਰੇ ਵਿੱਚ ਧਿਆਨ ਕਰਦੇ ਹਾਂ।

ਸੰਪਰਕ: 97811-72781


ਗ਼ਜ਼ਲ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਧਰਤੀ ਚੰਨ ਸਿਤਾਰੇ ਸਾਰੇ ਤੇਰੇ ਨਾਂ।

ਜਾਨੋਂ ਗੀਤ ਪਿਆਰੇ ਸਾਰੇ ਤੇਰੇ ਨਾਂ।

ਕਾਲੇ ਬੱਦਲ ਛਾਏ ਜੋ ਨੇ ਅੰਬਰ ‘ਤੇ,

ਪੀਘਾਂ ਸੰਗ ਹੁਲਾਰੇ ਸਾਰੇ ਤੇਰੇ ਨਾਂ।

ਰੀਝ ਤਮੰਨਾ ਜੋ ਵੀ ਤੇਰੇ ਨਾਵੇਂ ਹੈ,

ਮੇਰੇ ਚਾਅ ਕੁਆਰੇ ਸਾਰੇ ਤੇਰੇ ਨਾਂ।

ਤੇਰੇ ਨਾਮ ਹੈ ਪੱਤੀ-ਪੱਤੀ ਬਾਗ਼ਾਂ ਦੀ,

ਖੁਸ਼ਬੂ ਸੰਗ ਕਿਆਰੇ ਸਾਰੇ ਤੇਰੇ ਨਾਂ।

‘ਪਾਰਸ’ ਦੇ ਹਟਕੋਰੇ ਹਾਉਕੇ ਤੇਰੇ ਨਾਂ,

ਡੁੱਲ੍ਹ ਗਏ ਹੰਝੂ ਖਾਰੇ ਸਾਰੇ ਤੇਰੇ ਨਾਂ।

ਸੰਪਰਕ: 99888-11681



News Source link
#ਕਵਤਵ

- Advertisement -

More articles

- Advertisement -

Latest article