28 C
Patiāla
Saturday, May 4, 2024

ਦੁਨੀਆ ’ਚ ਜ਼ੱਚਾ-ਬੱਚਾ ਮੌਤ ਮਾਮਲੇ ’ਚ ਭਾਰਤ ਸਿਖ਼ਰ ’ਤੇ

Must read


ਕੇਪਟਾਊਨ, 10 ਮਈ

ਬੱਚੇ ਦੇ ਜਨਮ, ਮਰੇ ਹੋਏ ਬੱਚੇ ਜੰਮਣ ਅਤੇ ਨਵਜੰਮੇ ਬੱਚਿਆਂ ਦੀ ਮੌਤ ਹੋਣ ਦੇ ਵਿਸ਼ਵ ਭਰ ਵਿਚ 60 ਫੀਸਦੀ ਮਾਮਲੇ 10 ਦੇਸ਼ਾਂ ਵਿਚ ਹਨ ਤੇ ਭਾਰਤ ਦੀ ਸਥਿਤੀ ਸਭ ਤੋਂ ਖ਼ਰਾਬ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ 10 ਦੇਸ਼ਾਂ ਦੀ ਸੂਚੀ ਵਿੱਚ ਵੀ ਸਿਖਰ ‘ਤੇ ਹੈ ਜੋ ਵਿਸ਼ਵਵਿਆਪੀ ਬਾਲ ਜਨਮ ਵਿੱਚ 51 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ 2020-2021 ਵਿਚ ਜਣੇਪੇ ਦੌਰਾਨ 2 ਲੱਖ 90 ਹਜ਼ਾਰ ਔਰਤਾਂ ਦੀ ਮੌਤ ਹੋਈ, 19 ਲੱਖ ਮਰੇ ਹੋਏ ਬੱਚੇ ਪੈਦਾ ਹੋਏ ਅਤੇ 23 ਲੱਖ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਵਿਸ਼ਵ ਪੱਧਰ ‘ਤੇ ਕੁੱਲ 45 ਲੱਖ ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ ਭਾਰਤ ਵਿਚ ਮਰਨ ਵਾਲਿਆਂ ਦੀ ਗਿਣਤੀ 7,88,000 ਹੈ। ਇਸ ਸੂਚੀ ਵਿੱਚ ਭਾਰਤ ਤੋਂ ਬਾਅਦ ਨਾਈਜੀਰੀਆ, ਪਾਕਿਸਤਾਨ, ਕਾਂਗੋ ਲੋਕਤੰਤਰੀ ਗਣਰਾਜ, ਇਥੋਪੀਆ, ਬੰਗਲਾਦੇਸ਼ ਅਤੇ ਚੀਨ ਦਾ ਨੰਬਰ ਆਉਂਦਾ ਹੈ।





News Source link

- Advertisement -

More articles

- Advertisement -

Latest article