41.8 C
Patiāla
Wednesday, May 15, 2024

ਜਲੰਧਰ ਲੋਕ ਸਭਾ ਜ਼ਿਮਨੀ ਚੋਣ 10 ਨੂੰ: ਵੋਟਾਂ ਪੈਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਤੇ ਪੋਲਿੰਗ ਟੀਮਾਂ ਆਪਣੇ ਕੇਂਦਰਾਂ ਲਈ ਰਵਾਨਾ

Must read


ਪਾਲ ਸਿੰਘ ਨੌਲੀ

ਜਲੰਧਰ, 9 ਮਈ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੋਲਿੰਗ ਪਾਰਟੀਆਂ ਵੋਟਾਂ ਪੁਅਉਣ ਲਈ ਰਵਾਨਾ ਹੋ ਗਈਆ ਹਨ। ਪੋਲਿੰਗ ਪਾਰਟੀਆਂ ਨੂੰ ਈਵੀਐੱਮ ਅਤੇ ਹੋਰ ਲੋੜੀਂਦੀ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ। ਲਾਡੋਵਾਲੀ ਰੋਡ ‘ਤੇ ਸੀਨੀਅਰ ਸਕੈਡਰੀ ਸਕੂਲ, ਦੋਆਬਾ ਕਾਲਜ, ਹੰਸ ਰਾਜ ਸਟੇਡੀਅਮ, ਕੇਐਮਵੀ ਕਾਲਜ ਤੇ ਹੋਰ ਥਾਵਾਂ ਤੋਂ 9 ਵਿਧਾਨ ਸਭਾ ਹਲਕਿਆ ਲਈ ਇਹ ਪਾਰਟੀਆਂ 1972 ਪੋਲਿੰਗ ਬੂਥਾਂ ’ਤੇ ਚੋਣ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਲਈ ਬੱਸਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ। 10 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਸਾਰੇ ਲੋਕ ਸਭਾ ਹਲਕੇ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਗਨ। 





News Source link

- Advertisement -

More articles

- Advertisement -

Latest article