36.1 C
Patiāla
Saturday, May 4, 2024

ਅਟਵਾਲ ਨੂੰ ਜਿਤਾਉਣ ਲਈ ਅਕਾਲੀ ਵੀ ਸਰਗਰਮ

Must read


ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 7 ਮਈ

ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋਏ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਜਿਤਾਉਣ ਲਈ ਸੂਬੇ ਦੇ ਕਈ ਵਿਧਾਨ ਸਭਾ ਹਲਕਿਆਂ ਦੇ ਅਕਾਲੀ ਆਗੂ ਵੀ ਸਰਗਰਮ ਹਨ। ਇਨ੍ਹਾਂ ਅਕਾਲੀ ਆਗੂਆਂ ਵੱਲੋਂ ਸਿੱਧੇ ਤੌਰ ’ਤੇ ਚੋਣ ਪ੍ਰਚਾਰ ਕਰਨ ਦੀ ਬਜਾਏ ਚੁੱਪ-ਚਪੀਤੇ ਸਮਰਥਨ ਕੀਤਾ ਜਾ ਰਿਹਾ ਹੈ।

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਚਾਰ ਪਾਸੜ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਿਸੇ ਵੀ ਉਮੀਦਵਾਰ ਦੀ ਹਾਰ-ਜਿੱਤ ਵਿੱਚ ਬਹੁਤੀਆਂ ਵੋਟਾਂ ਦਾ ਅੰਤਰ ਨਹੀਂ ਹੋਵੇਗਾ। ਇੰਦਰ ਇਕਬਾਲ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਕਰੀਬ 20 ਸਾਲ ਹਲਕਾ ਕੂੰਮਕਲਾਂ ਤੋਂ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਰਹੇ, ਜਿਸ ਕਾਰਨ ਉਨ੍ਹਾਂ ਦਾ ਇੱਥੇ ਕਾਫ਼ੀ ਆਧਾਰ ਹੈ। ਬੇਸ਼ੱਕ ਇੰਦਰ ਇਕਬਾਲ ਸਿੰਘ ਅਟਵਾਲ ਇਸ ਵੇਲੇ ਜਲੰਧਰ ਤੋਂ ਭਾਜਪਾ ਲਈ ਚੋਣ ਲੜ ਰਹੇ ਹਨ ਪਰ ਪੁਰਾਣੇ ਵਿਧਾਨ ਸਭਾ ਹਲਕਾ ਕੂੰਮਕਲਾਂ ਨਾਲ ਸਬੰਧਤ ਅਕਾਲੀ ਆਗੂ ਸਿੱਧੇ ਤੌਰ ’ਤੇ ਤਾਂ ਨਹੀਂ ਪਰ ਅੰਦਰਖਾਤੇ ਤਨ, ਮਨ ਤੇ ਧਨ ਨਾਲ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਜਿਤਾਉਣ ਲਈ ਯਤਨਸ਼ੀਲ ਹਨ।

ਇਸ ਤੋਂ ਇਲਾਵਾ ਅਟਵਾਲ ਪਰਿਵਾਰ ਵੱਲੋਂ ਪਾਇਲ, ਰਾਏਕੋਟ, ਕਰਤਾਰਪੁਰ ਅਤੇ ਲੋਕ ਸਭਾ ਹਲਕਾ ਫਿਲੌਰ ਤੋਂ ਵੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣਾਂ ਲੜੀਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਦਾ ਇਨ੍ਹਾਂ ਹਲਕਿਆਂ ਅੰਦਰ ਵੀ ਆਪਣਾ ਨਿੱਜੀ ਆਧਾਰ ਹੈ ਅਤੇ ਇਨ੍ਹਾਂ ਹਲਕਿਆਂ ਦੇ ਲੋਕ ਤੇ ਉਨ੍ਹਾਂ ਦੇ ਸਮਰਥਕ ਜਲੰਧਰ ਲੋਕ ਸਭਾ ਹਲਕੇ ’ਚ ਜਾ ਕੇ ਪਰਿਵਾਰ ਲਈ ਚੋਣ ਪ੍ਰਚਾਰ ਕਰ ਰਹੇ ਹਨ। 





News Source link

- Advertisement -

More articles

- Advertisement -

Latest article