28.7 C
Patiāla
Monday, May 6, 2024

ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਈਂ ਬਰਫਬਾਰੀ ਕਾਰਨ ਠੰਢ ਵਧੀ

Must read


ਕਿਲੌਂਗ/ਸ਼ਿਮਲਾ, 7 ਮਈ

ਹਿਮਾਚਲ ਪ੍ਰਦੇਸ਼ ਦੇ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਤਾਜ਼ਾ ਬਰਫਬਾਰੀ ਹੋਣ ਕਾਰਨ ਠੰਢ ਵਧ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ਼-ਤੂਫ਼ਾਨ ਨਾਲ ਦਰਮਿਆਨਾ ਮੀਂਹ ਪਿਆ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਗੋਂਡਲਾ ਅਤੇ ਕਿਲੌਂਗ ਵਿੱਚ 5.5 ਸੈਂਟੀਮੀਟਰ ਅਤੇ 3.2 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ, ਜਦੋਂ ਕਿ ਚੰਬਾ ਦੇ ਭਰਮੌਰ ਵਿੱਚ ਸਭ ਤੋਂ ਵੱਧ 30 ਮਿਲੀਮੀਟਰ, ਮੰਡੀ ਦੇ ਜੋਗਿੰਦਰਨਗਰ ਵਿੱਚ 19 ਮਿਲੀਮੀਟਰ ਅਤੇ ਬੰਜਰ ਵਿੱਚ 18.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਹਿਮਾਚਲ ਵਿਚ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਇਥੇ ਤਾਪਮਾਨ ਆਮ ਨਾਲੋਂ ਦੋ ਤੋਂ ਅੱਠ ਡਿਗਰੀ ਘੱਟ ਗਿਆ ਹੈ। ਸੁੰਦਰਨਗਰ, ਸ਼ਿਮਲਾ, ਭੁੰਤਰ, ਕਾਂਗੜਾ, ਨਾਹਨ ਅਤੇ ਨੂਰਪੁਰ ਦੇ ਕੁਝ ਹਿੱਸਿਆਂ ਵਿੱਚ ਝੱਖੜ ਵੀ ਆਇਆ। ਇਸ ਤੋਂ ਇਲਾਵਾ ਹਮੀਰਪੁਰ, ਬਿਲਾਸਪੁਰ ਅਤੇ ਊਨਾ ਤੋਂ ਫਸਲਾਂ ਅਤੇ ਫਲਾਂ ਦਾ ਨੁਕਸਾਨ ਹੋਣ ਦੀਆਂ ਵੀ ਖਬਰਾਂ ਹਨ।



News Source link

- Advertisement -

More articles

- Advertisement -

Latest article