32.3 C
Patiāla
Sunday, April 28, 2024

ਪਰਵਾਸੀ ਭਾਰਤੀ ਮੁਲਕ ਬਾਰੇ ਬੇਬੁਨਿਆਦ ਗੱਲਾਂ ਦਾ ਵਿਰੋਧ ਕਰਨ: ਧਨਖੜ

Must read


ਲੰਡਨ, 6 ਮਈ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਇਥੇ ਕਿਹਾ ਕਿ ਭਾਰਤ ਨੂੰ ਆਪਣੇ 3.2 ਕਰੋੜ ਵਿਸ਼ਵਵਿਆਪੀ ਪਰਵਾਸੀਆਂ ’ਤੇ ਮਾਣ ਹੈ ਪਰ ਇਨ੍ਹਾਂ ਨੂੰ ਆਪਣੇ ਭਾਰਤ ਦਾ ਰਾਜਦੂਤ ਬਣ ਕੇ ਦੇਸ਼ ਬਾਰੇ ਬੇਬੁਨਿਆਦ ਗੱਲਾਂ ਦਾ ਵਿਰੋਧ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਵਿਚ ਸ਼ਾਮਲ ਹੋਣ ਲਈ ਦੋ ਦਿਨਾਂ ਦੇ ਬਰਤਾਨੀਆ ਦੌਰੇ ’ਤੇ ਆਏ ਉਪ ਰਾਸ਼ਟਰਪਤੀ ਜਗਦੀਪ ਨੇ ਆਪਣੇ ਸੰਬੋਧਨ ਵਿਚ ਭਾਰਤ ਵੱਲੋਂ ਕੀਤੇ ਜਾ ਰਹੇ ਮਹਾਨ ਵਿਕਾਸ ਕਾਰਜਾਂ ਅਤੇ ਇਸ ਦੀ ਸਫ਼ਲਤਾ ਦੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਭਾਰਤ ਦੇ ਲੋਕਤੰਤਰ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਅੰਮ੍ਰਿਤ ਕਾਲ’ ਦੀਆਂ ਉਪਲਬਧੀਆਂ ਬਾਰੇ ਗੱਲ ਕੀਤੀ ਅਤੇ ਦਹਾਕੇ ਦੇ ਅੰਤ ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਸਰਕਾਰ ਦੇ ਟੀਚੇ ’ਤੇ ਚਾਨਣਾ ਪਾਇਆ। ਧਨਖੜ ਨੇ ਕਿਹਾ, ‘‘ਭਾਰਤ ਲਈ ਮਾਣਮੱਤਾ ਪਲ ਆ ਗਿਆ ਹੈ ਅਤੇ ਇਹ ਪਲ ਜ਼ਮੀਨੀ ਹਕੀਕਤ ਤੋਂ ਝਲਕ ਰਿਹਾ ਹੈ ਕਿਉਂਕਿ ਦੁਨੀਆ ਇਸ ਨੂੰ ਪਛਾਣ ਰਹੀ ਹੈ।’’ ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਹਾਡੇ ਵਿੱਚੋਂ ਹਰੇਕ ਨੂੰ ਭਾਰਤ ਲਈ ਪਲ-ਪਲ ਦਾ ਰਾਜਦੂਤ ਬਣਨਾ ਹੋਵੇਗਾ। ਭਾਰਤ ਹੁਣ ਵਿਸ਼ਵ ਲਈ ਨਿਰਮਾਣ ਗਤੀਵਿਧੀਆਂ ਦਾ ਕੇਂਦਰ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਓ ਅਤੇ ਇਹ ਯਕੀਨੀ ਬਣਾਓ ਕਿ ਬੇਬੁਨਿਆਦ ਗੱਲਾਂ ਨੂੰ ਤਰਜੀਹ ਨਾ ਮਿਲੇ।’’ -ਪੀਟੀਆਈ



News Source link

- Advertisement -

More articles

- Advertisement -

Latest article