24 C
Patiāla
Friday, May 3, 2024

ਲੰਡਨ: ਤਾਜਪੋਸ਼ੀ ਲਈ ਸਮਰਾਟ ਚਾਰਲਸ-3 ਤੇ ਕੈਮਿਲਾ ਵੈਸਟਮਿੰਸਟਰ ਐਬੇ ਪੁੱਜੇ

Must read


ਲੰਡਨ, 6 ਮਈ

ਸਮਰਾਟ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜ ਗੲੇ ਹਨ। ਤਾਜਪੋਸ਼ੀ ਤੋਂ ਬਾਅਦ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਜਾਵੇਗਾ। ਵੈਸਟਮਿੰਸਟਰ ਐਬੇ 1066 ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਸਮਰਾਟ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ, ਇਸ ਸ਼ਾਨਦਾਰ ਪ੍ਰੰਪਰਾ ਦੀ ਪਾਲਣਾ ਕਰਨਗੇ। ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ਵਿਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ ‘ਤੇ ਪਹੁੰਚਿਆ। ਤਾਜਪੋਸ਼ੀ ਤੋਂ ਬਾਅਦ ਚਾਰਲਸ ਅਤੇ ਕੈਮਿਲਾ ‘ਗੋਲਡ ਸਟੇਟ ਕੋਚ’ ਵਿੱਚ ਮਹਿਲ ਪਰਤਣਗੇ। ਚਾਰਲਸ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਤਾਜ ਪਹਿਨਾਇਆ ਜਾਵੇਗਾ, ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਧਾਰਮਿਕ ਆਗੂ ਅਤੇ ਨੁਮਾਇੰਦੇ ਵੀ ਮੌਜੂਦ ਰਹਿਣਗੇ।





News Source link

- Advertisement -

More articles

- Advertisement -

Latest article