29.1 C
Patiāla
Wednesday, May 8, 2024

ਅਪਰੇਸ਼ਨ ਕਾਵੇਰੀ: ਸੂੁਡਾਨ ਤੋਂ 3,862 ਭਾਰਤੀ ਵਾਪਸ ਲਿਆਂਦੇ

Must read


ਨਵੀਂ ਦਿੱਲੀ, 5 ਮਈ 

ਭਾਰਤ ਵੱੱਲੋਂ ਹਿੰਸਾ ਦੇ ਝੰਬੇ ਸੂਡਾਨ ਵਿੱਚੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ‘ਅਪਰੇਸ਼ਨ ਕਾਵੇਰੀ’ ਅੱਜ ਭਾਰਤੀ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ ਦੀ ਆਖਰੀ ਉਡਾਣ ਰਾਹੀਂ 47 ਯਾਤਰੀਆਂ ਨੂੰ ਵਤਨ ਲਿਆਉਣ ਨਾਲ ਪੂਰਾ ਹੋ ਗਿਆ। ਸੂਡਾਨ ਦੀ ਫੌਜ ਅਤੇ ਇੱਕ ਨੀਮ ਫੌਜੀ ਗਰੁੱਪ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਅਫਰੀਕੀ ਮੁਲਕ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਅਪਰੇਸ਼ਨ ਕਾਵੇਰੀ 24 ਅਪਰੈਲ ਨੂੰ ਸ਼ੁਰੂ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਐੇੱਸ. ਜੈਸ਼ੰਕਰ ਨੇ ਦੱਸਿਆ ਕਿ ਅੱਜ ਭਾਰਤੀ ਹਵਾਈ ਸੈਨਾ ਦੇ ਸੀ130 ਜਹਾਜ਼ ਦੇ ਪਹੁੰਚਣ ਦੇ ਨਾਲ ਹੀ ਅਪਰੇਸ਼ਨ ਕਾਵੇਰੀ ਜ਼ਰੀਏ 3,862 ਲੋਕਾਂ ਨੂੰ ਸੂਡਾਨ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਤਹਿਤ ਹਵਾਈ ਸੈਨਾ ਨੇ 17 ਉਡਾਣਾਂ ਚਲਾਈਆਂ ਅਤੇ ਭਾਰਤੀ ਜਲਸੈਨਾ ਦੇ ਜਹਾਜ਼ਾਂ ਰਾਹੀਂ ਪੋਰਟ ਸੂੁਡਾਨ ਤੋਂ ਸਾਊਦੀ ਅਰਬ ਦੇ ਜਦਾਹ ਤੱਕ ਭਾਰਤੀਆਂ ਨੂੰ ਲਿਆਂਦਾ ਗਿਆ। ਜੈਸ਼ੰਕਰ ਮੁਤਾਬਕ 86 ਨਾਗਰਿਕਾਂ ਨੂੰ ਸੂਡਾਨ ਦੀ ਸਰਹੱਦ ਨਾਲ ਲੱਗਦੇ ਮੁਲਕਾਂ ਰਾਹੀਂ ਬਚਾਇਆ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article