38.1 C
Patiāla
Sunday, April 28, 2024

ਪ੍ਰਕਾਸ਼ ਸਿੰੰਘ ਬਾਦਲ ਦੀ ਯਾਦ ’ਚ ਯੂਬਾ ਸਿਟੀ ਵਿਖੇ ਬੈਂਸ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 4 ਮਈ

ਪੰਜਾਬੀਆਂ ਦੀ ਬਹੁਗਿਣਤੀ ਵਸੋਂ ਕਰਕੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਯੂਬਾ ਸਿਟੀ (ਕੈਲੀਫੋਰਨੀਆ) ਵਿਖੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ‘ਚ ਸ਼ੋਗ ਸਭਾ ਕੀਤੀ ਗਈ। ਅਮਰੀਕਾ ਦੇ ਨਾਮਵਰ ਬੈਂਸ ਪਰਿਵਾਰ ਵੱਲੋਂ ਇਹ ਸ਼ਰਧਾਂਜਲੀ ਸਮਾਗਮ ਮਰਹੂਮ ਆਗੂ ਦੀਦਾਰ ਸਿੰਘ ਬੈਂਸ ਦੇ ਵੱਡੇ ਭਰਾ ਦਿਲਬਾਗ ਸਿੰਘ ਬੈਂਸ ਦੇ ਗ੍ਰਹਿ ਹੋਇਆ। ਇਸ ‘ਚ ਸ਼ਾਮਲ ਕੈਲੀਫੋਰਨੀਆ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਿਆਸੀ ਧਾਰਮਿਕ ਆਗੂਆਂ ਅਤੇ ਰਿਸ਼ਤੇਦਾਰਾਂ ਨੇ ਮਰਹੂਮ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ। ਬੈਂਸ ਪਰਿਵਾਰ ਨੇ ਇਸ ਸਮੇਂ ਸ੍ਰੀ ਬਾਦਲ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਦੀ ਦੇ ਵੱਡੇ ਸਿੱਖ ਆਗੂ ਸਨ ਅਤੇ ਉਨ੍ਹਾਂ ਦੇ ਸਮੇਂ ‘ਚ ਪੰਜਾਬ ਨੇ ਬਹੁਤ ਆਰਥਿਕ ਵਿਕਾਸ ਕੀਤਾ। ਦੀਦਾਰ ਸਿੰਘ ਬੈਂਸ ਦੇ ਛੋਟੇ ਭਰਾ ਅਤੇ ਗੁਰੂਘਰ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਸ੍ਰੀ ਬਾਦਲ ਹੀ ਅਜਿਹੇ ਆਗੂ ਸਨ, ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ‘ਚ ਵੱਡਮੁੱਲਾ ਯੋਗਦਾਨ ਪਾਇਆ। ਪੰਜਾਬ ਦੇ ਕਰਜ਼ੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪੀਟਲ ਇਨਵੈਸਟਮੈਂਟ ਲਈ ਕਰਜ਼ਾ ਲੈਣਾ ਮਾੜਾ ਨਹੀਂ ਹੁੰਦਾ ਪਰ ਇਹ ਉਦੋਂ ਮਾੜਾ ਹੁੰਦਾ ਜਦੋਂ ਇਸ ਦੀ ਵਰਤੋਂ ਮੁਫ਼ਤ ਦੇ ਕਾਰਜਾਂ ‘ਚ ਹੁੰਦੀ ਹੈ। ਉਨ੍ਹਾਂ ਸ੍ਰੀ ਬਾਦਲ ਦੇ ਪੰਜ ਵਾਰ ਮੁੱਖ ਮੰਤਰੀ ਰਹਿਣ ਸਮੇਂ ਕੀਤੇ ਕਈ ਵੱਡੇ ਕੰਮਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਬਾਦਲ ਦੇ ਚੰਗੇ ਕੰਮਾਂ ਤੇ ਗੁਣਾਂ ਤੋਂ ਸੇਧ ਲੈ ਕੇ ਨਵੇਂ ਪੀੜ੍ਹੀ ਦੇ ਨੇਤਾਵਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਯੂਬਾ ਸਟਰ ਕਾਊਂਟੀ ਦੇ ਸੁਪਰਵਾਈਜ਼ਰ ਕਰਮਦੀਪ ਸਿੰਘ ਬੈਂਸ ਨੇ ਮਰਹੂਮ ਬਾਦਲ ਦੀਆਂ ਉਨ੍ਹਾਂ ਦੇ ਪਿਤਾ ਸਵਰਗੀ ਦੀਦਾਰ ਸਿੰਘ ਬੈਂਸ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। 



News Source link
#ਪਰਕਸ਼ #ਸਘ #ਬਦਲ #ਦ #ਯਦ #ਚ #ਯਬ #ਸਟ #ਵਖ #ਬਸ #ਪਰਵਰ #ਵਲ #ਸ਼ਰਧਜਲ #ਸਮਗਮ

- Advertisement -

More articles

- Advertisement -

Latest article