33.5 C
Patiāla
Thursday, May 2, 2024

ਅਪਰੈਲ ’ਚ ਰਿਕਾਰਡ 1.87 ਲੱਖ ਕਰੋੜ ਰੁਪਏ ਜੀਐੱਸਟੀ ਇਕੱਤਰ

Must read


ਨਵੀਂ ਦਿੱਲੀ: ਅਪਰੈਲ ਮਹੀਨੇ ਵਿਚ 1.87 ਲੱਖ ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਹੈ ਜੋ ਕਿ ਇਕ ਮਹੀਨੇ ਵਿਚ ਇਕੱਤਰ ਸਭ ਤੋਂ ਵੱਧ ਮਾਲੀਆ ਹੈ। ਸਾਲਾਨਾ ਰੂਪ ਵਿਚ ਇਹ 12 ਪ੍ਰਤੀਸ਼ਤ ਦਾ ਵਾਧਾ ਹੈ। ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਅਪਰੈਲ 2022 ਵਿਚ 1.68 ਲੱਖ ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਰਿਕਾਰਡ ਜੀਐੱਸਟੀ ਕੁਲੈਕਸ਼ਨ ’ਤੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਭਾਰਤੀ ਅਰਥਚਾਰੇ ਲਈ ਇਹ ਵੱਡੀ ਖ਼ਬਰ ਹੈ। ਘੱਟ ਟੈਕਸ ਦਰ ਦੇ ਬਾਵਜੂਦ ਟੈਕਸ ਕੁਲੈਕਸ਼ਨ ਦਾ ਵਧਣਾ ਦਿਖਾਉਂਦਾ ਹੈ ਕਿ ਕਿਵੇਂ ਜੀਐੱਸਟੀ ਨੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਹੈ ਤੇ ਏਕੀਕਰਨ ਵਧਿਆ ਹੈ।’ -ਪੀਟੀਆਈ



News Source link

- Advertisement -

More articles

- Advertisement -

Latest article