29.7 C
Patiāla
Monday, May 6, 2024

ਅਗਲੇ ਤਿੰਨ ਦਿਨ ਕਿਣ-ਮਿਣ ਤੇ ਬੱਦਲਵਾਈ ਦੀ ਪੇਸ਼ੀਨਗੋਈ

Must read


ਚੰਡੀਗੜ੍ਹ (ਟਨਸ): ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਆਮ ਨਾਲੋਂ 9 ਤੋਂ 10 ਡਿਗਰੀ ਸੈਲਸੀਅਸ ਤੱਕ ਘੱਟ ਰਿਹਾ ਹੈ। ਅੱਜ ਦੁਪਹਿਰ ਸਮੇਂ ਪਾਤੜਾਂ, ਸ਼ੁਤਰਾਣਾ ਅਤੇ ਖਨੌਰੀ ਇਲਾਕੇ ਵਿੱਚ ਭਾਰੀ ਗੜੇਮਾਰੀ ਹੋਈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਕੀਤੇ-ਕੀਤੇ ਕਿਣ-ਮਿਣ ਅਤੇ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ 14.2 ਐੱਮਐੱਮ, ਬਠਿੰਡਾ ’ਚ 13.6 ਐੱਮਐੱਮ, ਫਰੀਦਕੋਟ ’ਚ 4 ਐੱਮਐੱਮ, ਨਵਾਂ ਸ਼ਹਿਰ ’ਚ 6.6 ਐੱਮਐੱਮ, ਬਰਨਾਲਾ ’ਚ 8 ਐੱਮਐੱਮ, ਫਿਰੋਜ਼ਪੁਰ ’ਚ 33 ਐੱਮਐੱਮ, ਮੁਹਾਲੀ ’ਚ 4.5 ਐੱਮਐੱਮ ਅਤੇ ਰੋਪੜ ’ਚ 52 ਐੱਮਐੱਮ ਮੀਂਹ ਪਿਆ ਹੈ।



News Source link

- Advertisement -

More articles

- Advertisement -

Latest article