30.2 C
Patiāla
Friday, May 10, 2024

ਧਰਨੇ ਤੋਂ ਬਾਹਰਲੇ ਪਹਿਲਵਾਨਾਂ ਵੱਲੋਂ ਕੌਮੀ ਕੈਂਪ ਮੁੜ ਸ਼ੁਰੂ ਕਰਨ ਦੀ ਮੰਗ

Must read


ਨਵੀਂ ਦਿੱਲੀ, 2 ਮਈ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨਾਲ ਜੁੜੇ ਵਿਵਾਦ ਅਤੇ ਕੌਮੀ ਕੈਂਪ ਬੰਦ ਹੋਣ ਦੇ ਦਰਮਿਆਨ ਪ੍ਰਦਰਸ਼ਨ ਤੋਂ ਖੁਦ ਨੂੰ ਅਲੱਗ-ਥਲੱਗ ਰੱਖਣ ਵਾਲੇ ਪਹਿਲਵਾਨਾਂ ਨੇ ਭਾਰਤੀ ਸਪੋਰਟਸ ਅਥਾਰਟੀ (ਸਾਈ) ਨੂੰ ਟਰੇਨਿੰਗ ਕੇਂਦਰ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਏਸ਼ੀਆਈ ਖੇਡਾਂ ਦੀ ਤਿਆਰੀ ਕੀਤੀ ਜਾ ਸਕੇੇ। ਜ਼ਿਕਰਯੋਗ ਹੈ ਕਿ ਫ੍ਰੀਸਟਾਈਲ ਤੇ ਗ੍ਰੀਕੋ ਰੋਮਨ ਪੁਰਸ਼ ਪਹਿਲਵਾਨਾਂ ਦੇ ਕੌਮੀ ਕੈਂਪ ਬਹਾਲਗੜ੍ਹ (ਸੋਨੀਪਤ) ਅਤੇ ਮਹਿਲਾਵਾਂ ਦਾ ਕੌਮੀ ਕੈਂਪ ਲਖਨਊ ਵਿੱਚ ਲਗਾਇਆ ਜਾਂਦਾ ਹੈ। ਗ਼ੌਰਤਲਬ ਹੈ ਕਿ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਸਣੇ ਦੇਸ਼ ਦੇ ਉੱਘੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਕੇ 23 ਅਪਰੈਲ ਤੋਂ ਜੰਤਰ-ਮੰਤਰ ’ਤੇ ਧਰਨਾ ਆਰੰਭਿਆ ਹੋਇਆ ਹੈ। ਕੌਮੀ ਕੈਂਪ ਅੱਠ ਅਪਰੈਲ ਤੋਂ ਬੰਦ ਹਨ ਅਤੇ ਅਜੇ ਤੱਕ ਸ਼ੁਰੂ ਨਹੀਂ ਕੀਤੇ ਗਏ।

ਮੁੰਬਈ ਵਿੱਚ ਨਰਸਿੰਘ ਪੰਚਮ ਯਾਦਵ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ,‘ਮੇਰੇ ਕੋਲ ਅਭਿਆਸ ਲਈ ਕੋਈ ਜੋੜੀਦਾਰ ਨਹੀਂ ਹੈ। ਕੌਮੀ ਕੈਂਪ ਮੁੜ ਸ਼ੁਰੂ ਕਰਵਾਏ ਜਾਣੇ ਚਾਹੀਦੇ ਹਨ। ਜੂਨੀਅਰ ਖਿਡਾਰੀ ਖਮਿਆਜ਼ਾ ਕਿਉਂ ਭੁਗਤਣ? ਪਹਿਲਵਾਨਾਂ ਦੇ ਪ੍ਰਦਰਸ਼ਨ ਸਬੰਧੀ ਉਨ੍ਹਾਂ ਕਿਹਾ,‘ਮੈਨੂੰ ਸੱਚ ਨਹੀਂ ਪਤਾ ਹੈ। ਜੇ ਜਿਨਸੀ ਸ਼ੋਸ਼ਣ ਹੋਇਆ ਹੈ ਤਾਂ ਇਹ ਗਲਤ ਹੈ।’ ਗ੍ਰੀਕੋ ਰੋਮਨ ਵਿੱਚ 82 ਕਿਲੋ ਚੁੱਕਣ ਵਾਲੇ ਖਿਡਾਰੀ ਸੰਦੀਪ ਦੇਸ਼ਵਾਲ ਨੇ ਕਿਹਾ,‘ਮੈਂ ਕੈਂਪ ਬੰਦ ਹੋਣ ਤੋਂ ਬਾਅਦ ਤੋਂ ਰੋਹਤਕ ’ਚ ਹਾਂ। ਇਹ ਕਾਫੀ ਔਖਾ ਹੈ। ਪ੍ਰੈਕਟਿਸ ਨਹੀਂ ਹੋ ਰਹੀ ਹੈ। ਮੈ ਕਈ ਵਾਰ ਕੋਚਾਂ ਨਾਲ ਗੱਲਬਾਤ ਕੀਤੀ ਪਰ ਕਿਸੇ ਨੂੰ ਨਹੀਂ ਪਤਾ ਕਿ ਕੌਮੀ ਕੈਂਪ ਕਿਉਂ ਨਹੀਂ ਸ਼ੁਰੂ ਹੋ ਰਹੇ ਹਨ।’ ਇਸ ਸਬੰਧੀ ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਨਾਲ ਸੰਪਰਕ ਨਹੀਂ ਹੋ ਸਕਿਆ। -ਪੀਟੀਆਈ





News Source link

- Advertisement -

More articles

- Advertisement -

Latest article