40.3 C
Patiāla
Sunday, May 5, 2024

ਫਰਜ਼ੀ ਦਸਤਾਵੇਜ਼ਾਂ ਸਬੰਧੀ ਕੇਸ ਵਿੱਚ ਆਸਾਰਾਮ ਨੂੰ ਜ਼ਮਾਨਤ

Must read


ਜੋਧਪੁਰ, 1 ਮਈ

ਸੁਪਰੀਮ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਸੂਚਨਾ ਦਾ ਅਧਿਕਾਰ ਤਹਿਤ ਫਰਜ਼ੀ ਜਵਾਬ ਪੇਸ਼ ਕਰਨ ਦੇ ਮਾਮਲੇ ਵਿੱਚ ਰਾਜਸਥਾਨ ਹਾਈ ਕੋਰਟ ਨੇ ਅੱਜ ਅਖੌਤੀ ਸਾਧ ਆਸਾਰਾਮ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਹਾਈ ਕੋਰਟ ਦੇ ਜੋਧਪੁਰ ਬੈਂਚ ਦੇ ਜਸਟਿਸ ਕੁਲਦੀਪ ਮਾਥੁਰ ਨੇ ਕਿਹਾ ਕਿ ਸਿਖਰਲੀ ਅਦਾਲਤ ਅੱਗੇ ਪੇਸ਼ ਫਰਜ਼ੀ ਆਰਟੀਆਈ ਜਵਾਬ ਘੜਨ ਵਿੱਚ ਪਟੀਸ਼ਨਰ ਦੀ ਸਿੱਧੀ ਭੂਮਿਕਾ ਨਹੀਂ ਸੀ ਅਤੇ ਉਸ ਵੱਲੋਂ ਕੀਤੇ ਗਏ ਕਥਿਤ ਅਪਰਾਧ ਮੈਜਿਸਟ੍ਰੇਟ ਵੱਲੋਂ ਵਿਚਾਰਨਯੋਗ ਹਨ। ਅਦਾਲਤ ਨੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਕਿ ਸਹਿ ਮੁਲਜ਼ਮ ਰਵੀਰਾਏ ਮਾਰਵਾਹ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਮੁਕੱਦਮੇ ਦੀ ਲੰਬੇ ਸਮੇਂ ਤੱਕ ਚੱਲਣ ਦੀ ਸੰਭਾਵਨਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article