35.7 C
Patiāla
Friday, May 10, 2024

ਮੋਦੀ ਨੇ ਚੰਡੀਗੜ੍ਹ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ

Must read


ਨਵੀਂ ਦਿੱਲੀ, 26 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਬੀਤੇ ਦਿਨ ਸ੍ਰੀ ਮੋਦੀ ਨੇ ਸ੍ਰੀ ਬਾਦਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਨਿੱਜੀ ਨੁਕਸਾਨ ਕਰਾਰ ਦਿੱਤਾ ਸੀ। ਉਧਰ, ਕੇਂਦਰ ਨੇ ਪੰੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਦੋ ਦਿਨ ਦਾ ਰਾਸ਼ਟਰੀ ਸੋਗ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਦਿੱਲੀ ਵਿੱਚ ਰਾਸ਼ਟਰਪਤੀ ਭਵਨ, ਸੰਸਦ ਭਵਨ, ਸਾਊਥ ਬਲਾਕ, ਰੇਲ ਭਵਨ, ਕ੍ਰਿਸ਼ੀ ਭਵਨ ਅਤੇ ਵਿਗਿਆਨ ਭਵਨ ਸਮੇਤ ਹੋਰ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ’ਤੇ ਲੱਗੇ ਤਿਰੰਗੇ ਅੱਧੇ ਝੁਕਾਏ ਗਏ। ਜ਼ਿਕਰਯੋਗ ਹੈ ਕਿ ਦੇਸ਼ ਦੀ ਕਿਸੇ ਨਾਮੀ ਸ਼ਖ਼ਸੀਅਤ ਦੀ ਮੌਤ ’ਤੇ ਕੌਮੀ ਝੰਡਾ ਝੁਕਾ ਕੇ ਸਨਮਾਨ ਦਿੱਤਾ ਜਾਂਦਾ ਹੈ।





News Source link

- Advertisement -

More articles

- Advertisement -

Latest article