33.2 C
Patiāla
Sunday, May 12, 2024

ਮਨੀ ਲਾਂਡਰਿੰਗ: ਈਡੀ ਵੱਲੋਂ ਟੀਐੱਮਸੀ ਆਗੂ ਅਨੂਬ੍ਰਤਾ ਮੋਂਡਲ ਦੀ ਧੀ ਗ੍ਰਿਫ਼ਤਾਰ

Must read


ਨਵੀਂ ਦਿੱਲੀ, 26 ਅਪਰੈਲ

ਈਡੀ ਨੇ ਅੱਜ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਟੀਐਮਸੀ ਆਗੂ ਅਨੂਬ੍ਰਤਾ ਮੋਂਡਲ ਦੀ ਧੀ ਸੁਕੰਨਿਆ ਮੋਂਡਲ ਨੂੰ ਗ੍ਰਿਫ਼ਤਾਰ ਕਰ ਲਿਆ। ਮਨੀ ਲਾਂਡਰਿੰਗ ਦਾ ਇਹ ਮਾਮਲਾ ਕਥਿਤ ਪਸ਼ੂ ਤਸਕਰੀ ਨਾਲ ਸਬੰਧਤ ਹੈ। ਅਨੂਬ੍ਰਤਾ ਨੂੰ ਈਡੀ ਤੇ ਸੀਬੀਆਈ ਪਹਿਲਾਂ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਚੁੱਕੀ ਹੈ। ਸੁਕੰਨਿਆ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਪ੍ਰਾਇਮਰੀ ਸਕੂਲ ਅਧਿਆਪਕ ਹੈ। ਉਸ ਤੋਂ ਈਡੀ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਅਨੂਬ੍ਰਤਾ ਮੋਂਡਲ ਬੀਰਭੂਮ ਜ਼ਿਲ੍ਹੇ ਵਿਚ ਟੀਐਮਸੀ ਦੀ ਪ੍ਰਧਾਨ ਹੈ। ਉਸ ਨੂੰ ਪਿਛਲੇ ਸਾਲ ਅਗਸਤ ਵਿਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਧਰ ਟੀਐੱਮਸੀ ਨੇ ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ’ਤੇ ਕਾਇਮ ਹੈ, ਪਰ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ।   -ਪੀਟੀਆਈ



News Source link

- Advertisement -

More articles

- Advertisement -

Latest article