30.5 C
Patiāla
Thursday, May 2, 2024

ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀ

Must read


ਵਾਸ਼ਿੰਗਟਨ, 26 ਅਪਰੈਲ

ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੈਲੀਫੋਰਨੀਆ ਦੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਰਾਜ ਵਿੱਚ ਜਾਤ ਅਧਾਰਤ ਭੇਦਭਾਵ ’ਤੇ ਪਾਬੰਦੀ ਲਾਉਣ ਲਈ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ ਹੈ। ਕੈਲੀਫੋਰਨੀਆ ਰਾਜ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਲਈ ਸੈਨੇਟ ਨੂੰ ਭੇਜਣ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਰਾਜ ਵਿਧਾਨ ਸਭਾ ਜਾਤ ਨਾਲ ਸਬੰਧਤ ਕਾਨੂੰਨ ‘ਤੇ ਵਿਚਾਰ ਕਰੇਗੀ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੈਲੀਫੋਰਨੀਆ ਵਿੱਚ ਜਾਤ ਰਾਜ ਦੇ ਭੇਦਭਾਵ ਵਿਰੋਧੀ ਕਾਨੂੰਨ ਦੇ ਤਹਿਤ ਸੁਰੱਖਿਅਤ ਸ਼੍ਰੇਣੀ ਬਣ ਜਾਵੇਗੀ। ਇਸ ਨਾਲ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕੈਲੀਫੋਰਨੀਆ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਰਾਜ ਬਣ ਜਾਵੇਗਾ। ਭਾਰਤੀ ਮੂਲ ਦੀ ਦਲਿਤ ਅਧਿਕਾਰ ਕਾਰਕੁਨ ਅਤੇ ‘ਦਿ ਟਰਾਮਾ ਆਫ਼ ਕਾਸਟ’ ਦੀ ਲੇਖਕ ਤੰਮੋਜ਼ੀ ਸੁੰਦਰਰਾਜਨ ਨੇ ਕਿਹਾ, ‘ਅੱਜ ਮੈਂ ਮਾਣ ਨਾਲ ਆਪਣੇ ਜਾਤੀ-ਪੀੜਤ ਭਾਈਚਾਰੇ ਦੇ ਮੈਂਬਰਾਂ, ਜਾਤੀ ਸਮਾਨਤਾ ਅੰਦੋਲਨ ਦੇ ਮੋਢੀਆਂ ਅਤੇ ਸਹਿਯੋਗੀਆਂ ਨਾਲ ਖੜ੍ਹੀ ਹਾਂ ਇਹ ਕਹਿਣ ਲਈ ਕੈਲੀਫੋਰਨੀਆ ’ਚ ਜਾਤ ਅਧਾਰਤ ਭੇਦਭਵ ਦਾ ਸ਼ਿਕਾਰ ਲੋਕ ਹੁਣ ਉਹ ਸੁਰੱਖਿਅ ਹਾਸਲ ਕਰਨ ਦੇ ਨੇੜੇ ਹਨ ਜਿਸ ਦੇ ਉਹ ਹੱਕਦਾਰ ਹਨ।’





News Source link

- Advertisement -

More articles

- Advertisement -

Latest article