30.5 C
Patiāla
Thursday, May 2, 2024

ਭਾਜਪਾ ਆਗੂ ਬੇਮੱਤੇ ਹੋ ਗਏ ਨੇ: ਨਿਤੀਸ਼

Must read


ਪਟਨਾ, 23 ਅਪਰੈਲ

ਭਾਰਤੀ ਜਨਤਾ ਪਾਰਟੀ ਦੀ ਬਿਹਾਰ ਇਕਾਈ ਦੇ ਪ੍ਰਧਾਨ ਸਮਰਾਟ ਚੌਧਰੀ ਵੱਲੋਂ ਅਗਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਾਰਟੀ ਨੂੰ ‘ਮਿੱਟੀ ’ਚ ਮਿਲਾ ਦੇਣ’ ਦੀ ਟਿੱਪਣੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਨਿਤੀਸ਼ ਕੁਮਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਆਗੂ ‘ਬੇਮੱਤੇ’ ਹੋ ਗਏ ਹਨ।

ਪੱਤਰਕਾਰਾਂ ਨੇ ਅੱਜ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੂੰ ਸਮਰਾਟ ਚੌਧਰੀ ਦੀ ਟਿੱਪਣੀ ਨੂੰ ਲੈ ਕੇ ਸਵਾਲ ਕੀਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ‘ਕੁਮਾਰ ਨੂੰ ਉਨ੍ਹਾਂ ਦੇ ਧਰੋਹ ਲਈ ਮਿੱਟੀ ’ਚ ਮਿਲਾ ਦੇਣਗੇ।’ ਨਿਤੀਸ਼ ਨੇ ਕਿਹਾ, ‘ਉਹ (ਭਾਜਪਾ ਆਗੂ) ਬੇਮੱਤੇ ਲੋਕ ਹਨ। ਉਨ੍ਹਾਂ (ਸਮਰਾਟ ਚੌਧਰੀ) ਨੂੰ ਦੱਸ ਦਿਓ ਕਿ ਜੋ ਉਨ੍ਹਾਂ ਕਿਹਾ ਹੈ ਉਹ ਕਰਨ। ਮੈਂ ਆਪਣੇ ਸਿਆਸੀ ਕਰੀਅਰ ’ਚ ਕਦੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਹੈ। ਕੋਈ ਵੀ ਸੰਵੇਦਨਸ਼ੀਲ ਆਗੂ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰੇਗਾ। ਮੈਂ ਅਟਲ ਬਿਹਾਰੀ ਵਾਜਵਾਈ ਨਾਲ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਪ੍ਰਤੀ ਬਹੁਤ ਸਨਮਾਨ ਹੈ।’ ਭਾਜਪਾ ਪ੍ਰਧਾਨ ਨੇ ਬੀਤੇ ਦਿਨ ਇੱਕ ਸਮਾਗਮ ’ਚ ਕਿਹਾ ਸੀ ਕਿ ਨਿਤੀਸ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਪਣੀ ਖਾਹਿਸ਼ ਪੂਰੀ ਕਰਨ ਲਈ ਭਾਜਪਾ ਦੀ ਪਿੱਠ ’ਚ ਛੁਰਾ ਮਾਰ ਕੇ ਲਾਲੂ ਪ੍ਰਸਾਦ ਯਾਦਵ ਵੀ ਪਾਰਟੀ ਆਰਜੇਡੀ ਨਾਲ ਹੱਥ ਮਿਲਾ ਲਿਆ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰਾਂ ਦਾ ਗੱਠਜੋੜ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਭਾਜਪਾ ਖ਼ਿਲਾਫ਼ ਦੇਸ਼ ’ਚ ਵੱਧ ਤੋਂ ਵੱਧ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’ -ਪੀਟੀਆਈ



News Source link

- Advertisement -

More articles

- Advertisement -

Latest article