28.3 C
Patiāla
Sunday, May 12, 2024

ਪਾਕਿਸਤਾਨ ਵੀ ਦੱਸ ਸਕਦੈ ਕਿ ਅਸਲੀ ਸ਼ਿਵ ਸੈਨਾ ਕੌਣ ਹੈ ਪਰ ‘ਮੋਤੀਆਬਿੰਦ ਤੋਂ ਪੀੜਤ’ ਚੋਣ ਕਮਿਸ਼ਨ ਨਹੀਂ: ਊਧਵ ਠਾਕਰੇ

Must read


ਜਲਗਾਓਂ (ਮਹਾਰਾਸ਼ਟਰ), 23 ਅਪਰੈਲ

ਸ਼ਿਵ ਸੈਨਾ (ਯੂਟੀਬੀ) ਮੁਖੀ ਊਧਵ ਬਾਲ ਠਾਕਰੇ ਨੇ ਅੱਜ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਸਮਰਥਨ ਨੂੰ ਦੇਖ ਕੇ ਲੱਗਦਾ ਹੈ ਕਿ ਪਾਕਿਸਤਾਨ ਵੀ ਦੱਸ ਦੇਵੇਗਾ ਅਸਲੀ ਸ਼ਿਵ ਸੈਨਾ ਕਿਸ ਦੀ ਹੈ ਪਰ ਚੋਣ ਕਮਿਸ਼ਨ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਹ ‘‘ਮੋਤੀਆਬਿੰਦ ਤੋਂ ਪੀੜਤ’’ ਹੈ। ਊਧਵ ਠਾਕਰੇ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ (ਜਿਨ੍ਹਾਂ ਦੇ ਵਿਦਰੋਹ ਕਾਰਨ ਪਿਛਲੇ ਜੂਨ ਮਹੀਨੇ ਮਹਾ ਵਿਕਾਸ ਅਘਾੜੀ ਸਰਕਾਰ ਡਿੱਗ ਪਈ ਸੀ) ਦਾ ਹਵਾਲਾ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਤੇ ਸਮਰਥਕ ਇਹ ਯਕੀਨੀ ਬਣਾਉਣਗੇ ਕਿ ‘‘ਦੇਸ਼ਧ੍ਰੋਹੀ’’ ਸਿਆਸੀ ਤੌਰ ’ਤੇ ਖਤਮ ਹੋ ਜਾਣਗੇ।’’ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਵਿੱਚ ਵੱਡੀ ਰੈਲੀ ਨੂੰ ਸੰਬੋੋਧਨ ਕਰਦਿਆਂ ਠਾਕਰੇ ਨੇ ਇਕੱਠ ’ਚ ਸ਼ਾਮਲ ਹੋਣ ਲਈ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ, ‘‘ਇੱਥੇ ਮੌਜੂਦ ਲੋਕਾਂ ਦੀ ਗਿਣਤੀ ਦੇਖ ਕੇ ਪਾਕਿਸਤਾਨ ਨੂੰ ਵੀ ਪਤਾ ਲੱਗ ਜਾਵੇਗਾ ਕਿ ਅਸਲੀ ਸ਼ਿਵ ਸੈਨਾ ਕੌਣ ਹੈ ਪਰ ਮੋਤੀਆਬਿੰਦ ਤੋਂ ਪੀੜਤ ਚੋਣ ਕਮਿਸ਼ਨ ਨੂੰ ਨਹੀਂ।’’ -ਪੀਟੀਆਈ



News Source link

- Advertisement -

More articles

- Advertisement -

Latest article