30 C
Patiāla
Tuesday, May 7, 2024

ਖਰੀਦ ਤੇ ਲਿਫਟਿੰਗ ’ਚ ਖੜੋਤ ਕਾਰਨ ਮੰਡੀਆਂ ’ਚ ਰੁਲਣ ਲੱਗੀ ਕਣਕ

Must read


ਨਿੱਜੀ ਪੱਤਰ ਪ੍ਰੇਰਕ

ਮਲੋਟ, 23 ਅਪਰੈਲ

ਸ਼ਹਿਰ ਦੀ ਦਾਣਾ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਤੇ ਲਿਫਟਿੰਗ ’ਚ ਖੜੋਤ ਕਾਰਨ ਕਣਕ ਦੇ ਅੰਬਾਰ ਲੱਗ ਗਏ ਹਨ। ਮੰਡੀ ਮਜ਼ਦੂਰ ਯੂਨੀਅਨ ਨੇ ਅੱਜ ਇਹ ਕਹਿ ਕੇ ਹੜਤਾਲ ਕਰ ਦਿੱਤੀ ਕਿ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਲੱਗੇ ਕਣਕ ਦੇ ਢੇਰਾਂ ਤੋਂ ਕਣਕ ਚੋਰੀ ਹੋਣ ਦੀ ਸੂਰਤ ਵਿੱਚ ਉਨ੍ਹਾਂ ਤੋਂ ਭਰਪਾਈ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਢੋਆ-ਢੁਆਈ ਵਿਚ ਖੜੋਤ ਦਾ ਖਮਿਆਜ਼ਾ ਵੀ ਉਨ੍ਹਾਂ ਨੂੰ ਹੀ ਭੁਗਤਣਾ ਪੈਂਦਾ ਹੈ। ਲਿਫਟਿੰਗ ਦੀ ਸਮੱਸਿਆ ਦਾ ਵੱਡਾ ਕਾਰਨ ਅਨੇਕਾਂ ਟਰੈਕਟਰ-ਟਰਾਲੀ ਚਾਲਕਾਂ ਨੂੰ ਢੋਆ-ਢੁਆਈ ਦੇ ਕੰਮ ਤੋਂ ਲਾਂਭੇ ਕਰ ਦੇਣਾ ਹੈ। ਉਧਰ ਮੰਡੀ ਵਿੱਚ ਕੰਮ ਰੁਕਣ ਦਾ ਪਤਾ ਲੱਗਣ ’ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਖ਼ਤ ਲਹਿਜ਼ਾ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖਰੀਦ ਪ੍ਰਬੰਧਾਂ ਵਿਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਮੰਡੀ ਵਿੱਚ ਬੈਠੇ ਕਿਸਾਨਾਂ ਨੇ ਮੰਗ ਹੈ ਕਿ ਕਣਕ ਦੀ ਖਰੀਦ ਤੇ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ।





News Source link

- Advertisement -

More articles

- Advertisement -

Latest article