29.1 C
Patiāla
Sunday, May 5, 2024

ਫੌਜਾ ਸਿੰਘ ਨੇ ਦਿੱਲੀ ਵਿੱਚ ਵਿਸਾਖੀ ਮੈਰਾਥਨ ਨੂੰ ਹਰੀ ਝੰਡੀ ਦਿਖਾਈ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਅਪਰੈਲ

ਦਿੱਲੀ ਵਿੱਚ ਵਿਸਾਖੀ ਮੈਰਾਥਨ ਨੂੰ ਦੌੜਾਕ ਫੌਜਾ ਸਿੰਘ ਨੇ ਅੱਜ ਹਰੀ ਝੰਡੀ ਦਿਖਾਈ। ਉਨ੍ਹਾਂ ਕਿਹਾ ਕਿ ਫਿਟ ਰਹਿਣ ਲਈ ਦੌੜਨਾ ਜ਼ਰੂਰੀ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਤੰਦਰੁਸਤੀ ਵਾਸਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਇਸ ਮੈਰਾਥਨ ਵਿੱਚ 2000 ਤੋਂ ਵੱਧ ਲੋਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਗੁਰਬਚਨ ਸਿੰਘ ਰੰਧਾਵਾ ਅਤੇ ਬਿਸ਼ਨ ਸਿੰਘ ਬੇਦੀ ਵੀ ਸ਼ਾਮਲ ਸਨ। ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਲੋਕ ਦਸਤਾਰਧਾਰੀ ਬਾਈਕ ਸਵਾਰਾਂ ਦੀ ਅਗਵਾਈ ਵਿਚ ਮੈਰਾਥਨ ਵਿਚ ਦੌੜ ਰਹੇ ਸਨ। ਮੈਰਾਥਨ ਦਾ ਨਾਅਰਾ ‘ਪ੍ਰਾਊਡ ਟੂ ਬੀ ਐਨ ਇੰਡੀਅਨ – ਪ੍ਰਾਉਡ ਟੂ ਬੀ ਏ ਸਿੱਖ’ ਸੀ। ਮੈਰਾਥਨ ਦੀ ਸਮਾਪਤੀ ਭੰਗੜੇ ਅਤੇ ਗਤਕੇ ਨਾਲ ਹੋਈ।





News Source link

- Advertisement -

More articles

- Advertisement -

Latest article