29.1 C
Patiāla
Saturday, May 4, 2024

ਬੱਚਿਆਂ ਦੇ ਦਸਤਾਰਬੰਦੀ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

Must read


ਸੁਰਿੰਦਰ ਮਾਵੀ

ਵਿਨੀਪੈਗ: ਖਾਲਸਾ ਗਰੁੱਪ ਵਿਨੀਪੈਗ ਵੱਲੋਂ ਮੈਪਲ ਕਲੀਜਟ ਵਿੱਚ ਬੱਚਿਆਂ ਦੇ ਦਸਤਾਰਬੰਦੀ ਤੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ। ਇਹ ਦਸਤਾਰਬੰਦੀ ਮੁਕਾਬਲੇ ਨਵੀਂ ਪੀੜ੍ਹੀ ਨੂੰ ਦਸਤਾਰ ਦੇ ਮੋਹ ਨਾਲ ਜੋੜਨ ਲਈ, ਸਿੱਖ ਕੌਮ ਦੀ ਅਜ਼ਮਤ ਅਤੇ ਮਾਣ ਸਤਿਕਾਰ ਦਾ ਪ੍ਰਤੀਕ ਸਮੁੱਚੇ ਭਾਈਚਾਰਿਆਂ ਵਿੱਚ ਜਾਗ੍ਰਿਤੀ ਪੈਦਾ ਕਰਨ ਦੇ ਮਕਸਦ ਤਹਿਤ ਕਰਵਾਏ ਗਏ ਸਨ। ਇਨ੍ਹਾਂ ਵਿੱਚ 100 ਦੇ ਕਰੀਬ ਵੱਖ-ਵੱਖ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ।

ਦਸਤਾਰਬੰਦੀ ਮੁਕਾਬਲਿਆਂ ਵਿੱਚ 5 ਸਾਲ ਤੋਂ ਘੱਟ ਉਮਰ ਵਰਗ ਵਿੱਚ ਕੇਸਕੀ ਗਰੁੱਪ ਵਿੱਚ ਅਨੂਪ੍ਰੀਤ ਕੌਰ ਨੇ ਪਹਿਲਾ ਸਥਾਨ, ਸੀਰਤ ਕੌਰ ਬਰਾੜ ਨੇ ਦੂਸਰਾ ਸਥਾਨ ਤੇ ਸਮਾਈਲ ਕੌਰ ਧਾਲੀਵਾਲ ਨੇ ਤੀਜਾ ਸਥਾਨ ਹਾਸਲ ਕੀਤਾ। 5 ਤੋਂ 10 ਸਾਲ ਦੇ ਦਸਤਾਰਬੰਦੀ ਵਰਗ ਵਿੱਚ ਜੋਬਨ ਸਿੰਘ ਰੱਖੜਾ ਨੇ ਪਹਿਲਾ ਸਥਾਨ ਅਤੇ ਗੁਰਦਾਸ ਸਿੰਘ ਕੰਗ ਨੇ ਦੂਸਰਾ ਸਥਾਨ ਹਾਸਲ ਕੀਤਾ। 5 ਤੋਂ 10 ਸਾਲ ਦੇ ਦੁਮਾਲੇ ਗਰੁੱਪ ਵਿੱਚ ਸਹਿਜਵੀਰ ਸਿੰਘ ਨੇ ਪਹਿਲਾ ਤੇ ਜਸ਼ਨਪ੍ਰੀਤ ਸਿੰਘ ਦੂਸਰੇ ਸਥਾਨ ’ਤੇ ਰਹੇ। 11 ਤੋਂ 14 ਸਾਲ ਦੇ ਦਸਤਾਰ ਗਰੁੱਪ ਵਿੱਚ ਹਿੰਮਤ ਸਿੰਘ ਨੇ ਪਹਿਲਾ ਸਥਾਨ, ਤਰਿਮਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਤੇ ਯੋਧਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਗੁਰਬਾਣੀ ਕੰਠ ਦੇ 11 ਤੋਂ 14 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਰਮਣੀਕ ਕੌਰ ਨੇ ਪਹਿਲਾ, ਤਰਿਮਨਪ੍ਰੀਤ ਸਿੰਘ ਨੇ ਦੂਜਾ ਤੇ ਹਿੰਮਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5 ਤੋਂ 10 ਸਾਲ ਉਮਰ ਵਰਗ ਵਿੱਚੋਂ ਪਹਿਲਾ ਸਥਾਨ ਸਮਾਈਲ ਕੌਰ ਧਾਲੀਵਾਲ, ਦੂਜਾ ਜੋਬਨਪ੍ਰੀਤ ਸਿੰਘ ਤੇ ਤੀਜਾ ਸਹਿਜਦੀਪ ਸਿੰਘ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਦੇ ਜੱਜਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਤਾਂ ਜੋ ਬੱਚੇ ਸਿੱਖੀ ਤੋਂ ਪ੍ਰੇਰਿਤ ਹੋ ਕੇ ਗੁਰੂ ਦੇ ਲੜ ਲੱਗਣ। ਇਸ ਤਰ੍ਹਾਂ ਦੇ ਦਸਤਾਰਬੰਦੀ ਮੁਕਾਬਲਿਆਂ ਜ਼ਰੀਏ ਨੌਜਵਾਨਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਖਾਲਸਾ ਗਰੁੱਪ ਵਿਨੀਪੈਗ ਦੇ ਬੱਚਿਆਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਖਾਲਸਾ ਏਡ ਮੈਨੀਟੋਬਾ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਗੁਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਬੱਚਿਆਂ ਅਤੇ ਵਲੰਟੀਅਰਾਂ ਦਾ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਐੱਮਐੱਲਏ ਮਿੰਟੂ ਸੰਧੂ ਤੇ ਐੱਮਐੱਲਏ ਦਲਜੀਤ ਪਾਲ ਬਰਾੜ ਤੋਂ ਇਲਾਵਾ ਕਮਿਊਨਿਟੀ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।



News Source link
#ਬਚਆ #ਦ #ਦਸਤਰਬਦ #ਤ #ਗਰਬਣ #ਕਠ #ਮਕਬਲ #ਕਰਵਏ

- Advertisement -

More articles

- Advertisement -

Latest article