38.5 C
Patiāla
Monday, May 6, 2024

ਅਤੀਕ-ਅਸ਼ਰਫ ਹੱਤਿਆ ਮਾਮਲੇ ’ਚ ਤਿੰਨ ਹਮਲਾਵਰਾਂ ਖ਼ਿਲਾਫ਼ ਕੇਸ ਦਰਜ

Must read


ਪ੍ਰਯਾਗਰਾਜ/ਲਖਨਊ, 16 ਅਪਰੈਲ

ਪੁਲੀਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ (60) ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ ਸਵੇਰੇ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਪ੍ਰਯਾਗਰਾਜ ਦੇ ਧੂਮਨਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਮੌਰਿਆ ਨੇ ਸ਼ਾਹਗੰਜ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਦਰਜ ਐੱਫਆਈਆਰ ਮੁਤਾਬਕ ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਹੱਤਿਆ ਦੇ ਮਾਮਲੇ ਵਿੱਚ ਲਵਲੇਸ਼ ਤਿਵਾਰੀ (ਬਾਂਦਾ), ਮੋਹਿਤ ਉਰਫ਼ ਸੰਨੀ (ਹਮੀਰਪੁਰ) ਅਤੇ ਅਰੁਣ ਮੌਰਿਆ (ਕਾਸਗੰਜ-ਏਟਾ) ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਨੂੰ ਤਿੰਨ ਹਮਲਾਵਰ ਦੀ ਅਤੀਕ ਅਹਿਮਦ (60) ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਅਤੇ 307 (ਹੱਤਿਆ ਦੀ ਕੋਸ਼ਿਸ਼) ਤੋਂ ਇਲਾਵਾ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਰਾਤ ਨੂੰ ਹੀ ਤਿੰਨਾਂ ਮੁਲਜ਼ਮਾਂ ਨੂੰ ਫੜ ਕੇ ਵਾਰਦਾਤ ਵਿੱਚ ਵਰਤਿਆ ਅਸਲਾ ਬਰਾਮਦ ਕਰ ਲਿਆ ਸੀ। ਇਸ ਦੌਰਾਨ, ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਤੀਕ ਅਤੇ ਅਸ਼ਰਫ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਕਰਨ ਲਈ ਚੀਫ ਮੈਡੀਕਲ ਅਫਸਰ (ਸੀਐੱਮਓ) ਦਫਤਰ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਰਮਿਤ ਸ਼ਰਮਾ ਨੇ ਸ਼ਨਿਚਰਵਾਰ ਦੇਰ ਰਾਤ ਦੱਸਿਆ, “ਫਿਲਹਾਲ ਇਹ ਮੁੱਢਲੀ ਜਾਣਕਾਰੀ ਹੈ ਕਿ ਦੋਵਾਂ (ਅਤੀਕ-ਅਸ਼ਰਫ) ਨੂੰ ਇੱਥੇ ਜ਼ਰੂਰੀ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸੀ। ਮੀਡੀਆ ਵਾਲੇ ‘ਬਾਈਟ’ ਲੈ ਰਹੇ ਸਨ। ਇਸ ਦੌਰਾਨ ਤਿੰਨ ਵਿਅਕਤੀ ਮੀਡੀਆ ਕਰਮੀ ਬਣ ਕੇ ਆਏ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੇ ਗੋਲੀ ਚਲਾ ਦਿੱਤੀ।’’ 



News Source link

- Advertisement -

More articles

- Advertisement -

Latest article