27.8 C
Patiāla
Thursday, May 2, 2024

ਦਿੱਲੀ ’ਚ 46 ਲੱਖ ਪਰਿਵਾਰਾਂ ਦੀ ਬਿਜਲੀ ਸਬਸਿਡੀ ਅੱਜ ਤੋਂ ਖ਼ਤਮ

Must read


ਨਵੀਂ ਦਿੱਲੀ, 14 ਅਪਰੈਲ

ਦਿੱਲੀ ਦੀ ਊਰਜਾ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਹੈ ਕਿ ਦਿੱਲੀ ਦੇ 46 ਲੱਖ ਪਰਿਵਾਰਾਂ ਦੀ ਬਿਜਲੀ ਸਬਸਿਡੀ ਅੱਜ ਖਤਮ ਹੋ ਜਾਵੇਗੀ ਤੇ ਸੋਮਵਾਰ ਤੋਂ ਬਗ਼ੈਰ ਸਬਸਿਡੀ ਵਾਲੇ ਵਧੇ ਬਿਜਲੀ ਦੇ ਬਿੱਲ ਮਿਲਣਗੇ ਕਿਉਂਕਿ ਬਿਜਲੀ ਸਬਸਿਡੀ ਵਧਾਉਣ ਦਾ ਕੈਬਨਿਟ ਦਾ ਫੈਸਲਾ ਉਪ ਰਾਜਪਾਲ ਕੋਲ ਪਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਬਸਿਡੀ ਮਾਮਲੇ ’ਤੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਤੋਂ ਮੁਲਾਕਾਤ ਲਈ 5 ਮਿੰਟ ਦਾ ਸਮਾਂ ਮੰਗਿਆ ਸੀ ਪਰ ਉਨ੍ਹਾਂ ਅੱਗੋਂ ਇਸ ਦਾ ਕੋਈ ਜੁਆਬ ਨਹੀਂ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਦਿੱਲੀ ਸਰਕਾਰ ਨੇ ਬਿਜਲੀ ਸਬਸਿਡੀ ਲਈ ਬਜਟ ਅਲਾਟ ਕੀਤਾ ਹੈ, ਇਹ ਰਕਮ ਉਦੋਂ ਤੱਕ ਜਾਰੀ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਪ ਰਾਜਪਾਲ ਇਸ ਨਾਲ ਸਬੰਧਤ ਫਾਈਲ ਵਾਪਸ ਨਹੀਂ ਕਰ ਦਿੰਦੇ।

 ਵੀ.ਕੇ. ਸਕਸੈਨਾ

ਇਸੇ ਦੌਰਾਨ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ 2016-17 ਤੋਂ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਨੂੰ ਬਿਜਲੀ ਸਬਸਿਡੀ ਰਾਸ਼ੀ ਦੇ ਵਿਸ਼ੇਸ਼ ਆਡਿਟ ਲਈ ਕੇਜਰੀਵਾਲ ਸਰਕਾਰ ਨੂੰ ਸਹਿਮਤੀ ਦੇ ਦਿੱਤੀ ਹੈ। ਉਪ ਰਾਜਪਾਲ ਦਫ਼ਤਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ’ਤੇ ਹੁਣ ਤੱਕ ਹੋਈ ਦੇਰੀ ਲਈ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਭੇਜੇ ਗਏ ਇੱਕ ਨੋਟ ਵਿੱਚ ਸਕਸੈਨਾ ਨੇ ਪਿਛਲੇ ਛੇ ਸਾਲਾਂ ਵਿੱਚ ਡਿਸਕਾਮ ਨੂੰ ਦਿੱਤੇ ਗਏ 13,549 ਕਰੋੜ ਰੁਪਏ ਦੇ ਆਡਿਟ ਨਾ ਕਰਨ ਦੇ ਚਲਦਿਆਂ ਸਰਕਾਰ ਦੀ ਆਲੋਚਨਾ ਕੀਤੀ ਹੈ। ਉਪ ਰਾਜਪਾਲ ਨੇ ਦੁਹਰਾਇਆ ਕਿ ਗਰੀਬਾਂ ਨੂੰ ਬਿਜਲੀ ਸਬਸਿਡੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਕੈਗ ਦੇ ਸੂਚੀਬੱਧ ਆਡੀਟਰਾਂ ਰਾਹੀਂ ਆਡਿਟ ਕਰਵਾਉਣ ਦੇ ਸਰਕਾਰ ਦੇ ਮਤੇ ਨੂੰ ਮਨਜ਼ੂਰੀ ਦਿੰਦੇ ਹੋਏ ਉਪ ਰਾਜਪਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਨਤਕ ਧਨ ਦੀ ਵੱਡੀ ਰਕਮ ਦਾ ਆਡਿਟ ਕੈਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article