30.3 C
Patiāla
Wednesday, May 8, 2024

ਆਈਪੀਐੱਲ: ਸਨਰਾਈਜਰਸ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਸ ਨੂੰ 23 ਦੌੜਾਂ ਨਾਲ ਹਰਾਇਆ

Must read


ਕੋਲਕਾਤਾ, 14 ਅਪਰੈਲ

ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ’ਚ ਸਨਰਾਈਜਰਸ ਹੈਦਰਾਬਾਦ ਨੇ ਅੱਜ ਇੱਥੇ ਕੋਲਕਾਤਾ ਨਾਈਟਰਾਈਡਰਸ ਨੂੰ 23 ਦੌੜਾਂ ਨਾਲ ਹਰਾ ਦਿੱਤਾ।ਸਨਰਾਈਜਰਸ ਹੈਦਰਾਬਾਦ ਨੇ ਪਹਿਲਾਂ ਖੇਡਦਿਆਂ ਸਲਾਮੀ ਬੱਲੇਬਾਜ਼ ਹੈਰੀ ਬਰੁਕ ਦੇ ਸੈਂਕੜੇ (100 ਦੌੜਾਂ) ਅਤੇ ਐਡਨ ਮਾਰਕਰਾਮ ਦੇ ਨੀਮ ਸੈਂਕੜੇ (50 ਦੌੜਾਂ) ਸਦਕਾ ਨਿਰਧਾਰਿਤ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 228 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਅਭਿਸ਼ੇਕ ਸ਼ਰਮਾ ਨੇ 32 ਅਤੇ ਹੈਨਰਿਕ ਕਲਾਸਨ ਨੇ 16 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਆਂਦਰੇ ਰਸਲ ਨੇ 3 ਵਿਕਟਾਂ ਲਈਆਂ। ਇਸ ਮਗਰੋਂ ਜਿੱਤ ਲਈ 229 ਦੌੜਾਂ ਟੀਚਾ ਹਾਸਲ ਕਰਨ ਉੱਤਰੀ ਕੋਲਕਾਤਾ ਨਾਈਟਰਾਈਡਰਸ ਟੀਮ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਸਿਰਫ 203 ਦੌੜਾਂ ਹੀ ਬਣਾ ਸਕੀ। ਨਿਤੀਸ਼ ਰਾਣਾ (75 ਦੌੜਾਂ) ਅਤੇ ਰਿੰਕੂ ਸਿੰਘ (58 ਦੌੜਾਂ) ਨੇ ਅਰਧ ਸੈਂਕੜੇ ਵਾਲੀਆਂ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਪਰ ਉਹ ਸਫਲ ਨਹੀਂ ਹੋ ਸਕੇ।

ਨਿਤੀਸ਼ ਰਾਣਾ ਸ਼ਾਟ ਖੇਡਦਾ ਹੋਇਆ। ਫੋਟੋ: ਪੀਟੀਆਈ





News Source link

- Advertisement -

More articles

- Advertisement -

Latest article