27.2 C
Patiāla
Monday, April 29, 2024

ਅਪਰਾਧਿਕ ਮਾਮਲੇ ਵਿੱਚ ਟਰੰਪ ਨੂੰ ਇਹਤਿਆਤੀ ਪੁਲੀਸ ਹਿਰਾਸਤ ਵਿਚ ਲਿਆ

Must read


ਨਿਊਯਾਰਕ, 4 ਅਪਰੈਲ

ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅੱਜ ਪੇਸ਼ੀ ਮੌਕੇ ਪੁਲੀਸ ਨੇ ਇਹਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ। ਟਰੰਪ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧਿਕ ਦੋਸ਼ਾਂ ਕਰਕੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਖਰੀ ਖ਼ਬਰਾਂ ਲਿਖੇ ਜਾਣ ਤੱਕ ਟਰੰਪ ਦੀ ਸਜ਼ਾ ਨੂੰ ਲੈ ਕੇ ਸ਼ਸ਼ੋਪੰਜ ਬਕਰਾਰ ਸੀ। ਸਾਬਕਾ ਰਾਸ਼ਟਰਪਤੀ ਡੋਨਰਡ ਟਰੰਪ 2016 ਵਿਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਅਸ਼ਲੀਲ ਫਿਲਮਾਂ ਨਾਲ ਸਬੰਧਿਤ ਇਕ ਅਦਾਕਾਰਾ ਨੂੰ ਕੁਝ ਗੱਲਾਂ ਗੁਪਤ ਰੱਖਣ ਲਈ ਦਿੱਤੇ ਪੈਸੇ ਦੇ ਦੋਸ਼ਾਂ ਨਾਲ ਜੁੜੇ ਅਪਰਾਧਿਕ ਮਾਮਲੇ ਵਿੱਚ ਪੇਸ਼ ਹੋਏ। ਪੇਸ਼ੀ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।





News Source link

- Advertisement -

More articles

- Advertisement -

Latest article