41 C
Patiāla
Saturday, May 4, 2024

ਫਿਨਲੈਂਡ ਅੱਜ ਬਣੇਗਾ ਨਾਟੋ ਦਾ ਮੈਂਬਰ, ਰੂਸ ਨੇ ਦਿੱਤੀ ਚਿਤਾਵਨੀ

Must read


ਬਰਸੱਲਜ਼, 4 ਅਪਰੈਲ

ਫਿਨਲੈਂਡ ਅੱਜ ਅਧਿਕਾਰਤ ਤੌਰ ‘ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣ ਜਾਵੇਗਾ। ਇਸ ਦੇ ਗੁਆਂਢੀ ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਟੋ ਆਪਣੇ 31ਵੇਂ ਮੈਂਬਰ ਰਾਜ ਦੇ ਖੇਤਰ ‘ਤੇ ਵਾਧੂ ਸੈਨਿਕ ਜਾਂ ਜੰਗੀ ਸਾਜ਼ੋ ਸਾਮਾਨ ਤਾਇਨਾਤ ਕਰਦਾ ਹੈ ਤਾਂ ਉਹ ਫਿਨਲੈਂਡ ਦੀ ਸਰਹੱਦ ਦੇ ਨੇੜੇ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​​​ਕਰੇਗਾ। ਰੂਸ ਤੇ ਫਿਨਲੈਂਡ ਵਿਚਾਲੇ 1340 ਕਿਲੋਮੀਟਰ ਦੀ ਸਰਹੱਦ ਹੈ।ਫਿਨਲੈਂਡ ਦਾ ਨੀਲਾ-ਚਿੱਟਾ ਝੰਡਾ ਬਰੱਸਲਜ਼ ਵਿੱਚ ਨਾਟੋ ਦੇ ਹੈੱਡਕੁਆਰਟਰ ਦੇ ਬਾਹਰ ਹੋਰ ਮੈਂਬਰ ਦੇਸ਼ਾਂ ਦੇ ਝੰਡਿਆਂ ਦੇ ਨਾਲ-ਨਾਲ ਲਹਿਰਾਇਆ ਜਾਵੇਗਾ।





News Source link

- Advertisement -

More articles

- Advertisement -

Latest article