39 C
Patiāla
Wednesday, May 15, 2024

ਫਿਨਲੈਂਡ ’ਚ ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਪਾਰਟੀ ਚੋਣ ਹਾਰੀ

Must read


ਹੈਲਿੰਸਕੀ, 3 ਅਪਰੈਲ

ਫਿਨਲੈਂਡ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। ਉੱਥੇ ਸੱਜੇ ਪੱਖੀ ਪਾਰਟੀ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕੋਲਿਸ਼ਨ ਪਾਰਟੀ ਨੂੰ ਸਭ ਤੋਂ ਵੱਧ 20.8 ਫੀਸਦੀ ਵੋਟਾਂ ਮਿਲੀਆਂ। ਫਿਨਲੈਂਡ ਦੀ ਦੱਖਣਪੰਥੀ ਪਾਰਟੀ ਦੂਜੇ ਨੰਬਰ ’ਤੇ ਰਹੀ ਜਦੋਂਕਿ ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਸੋਸ਼ਲ ਡੈਮੋਕਰੇਟਸ 19.9 ਫੀਸਦੀ ​​ਵੋਟਾਂ ਨਾਲ ਤੀਜੇ ਨੰਬਰ ’ਤੇ ਰਹੀ। ਨਤੀਜਿਆਂ ਤੋਂ ਬਾਅਦ ਹਾਰ ਸਵੀਕਾਰ ਕਰਦੇ ਹੋਏ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਗਠਜੋੜ ਸਰਕਾਰ ਬਣਾਉਣ ਵਾਲੀ ਨੈਸ਼ਨਲ ਕੋਲਿਸ਼ਨ ਪਾਰਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਪੀਟਰੀ ਓਰਪੋ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਦੱਸਣਾ ਬਣਦਾ ਹੈ ਕਿ ਸਨਾ ਯੂਰਪ ਵਿਚ ਸਭ ਤੋਂ ਛੋਟੀ ਉਮਰ ਵਿਚ ਪ੍ਰਧਾਨ ਮੰਤਰੀ ਬਣੀ ਸੀ। 





News Source link

- Advertisement -

More articles

- Advertisement -

Latest article