42.9 C
Patiāla
Sunday, May 19, 2024

ਜੀਐੱਸਟੀ: ਮਾਰਚ ’ਚ 13 ਫ਼ੀਸਦ ਦੇ ਵਾਧੇ ਨਾਲ 1.60 ਲੱਖ ਕਰੋੜ ਰੁਪਏ ਇਕੱਤਰ

Must read


ਨਵੀਂ ਦਿੱਲੀ, 1 ਅਪਰੈਲ

ਮਾਲ ਅਤੇ ਸੇਵਾ ਕਰ (ਜੀਐੱਸਟੀ) ਮਾਰਚ ਮਹੀਨੇ ’ਚ 13 ਫ਼ੀਸਦ ਵਧ ਕੇ 1.60 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਕੱਤਰ ਹੋਇਆ ਹੈ। ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਇੰਨੀ ਰਕਮ ਇਕੱਤਰ ਹੋਈ ਹੈ। ਜੀਐੱਸਟੀ ਰਿਟਰਨ ਮਾਰਚ ਦੌਰਨ ਸਭ ਤੋਂ ਵਧ ਭਰੀ ਗਈ। ਵਿੱਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਮਾਰਚ ’ਚ ਕੁੱਲ ਜੀਐੱਸਟੀ ਮਾਲੀਆ 1,60,122 ਕਰੋੜ ਰਪਏ ਇਕੱਤਰ ਕੀਤਾ ਗਿਆ ਜਿਸ ’ਚੋਂ ਕੇਂਦਰੀ ਜੀਐੱਸਟੀ 29,546 ਕਰੋੜ, ਪ੍ਰਦੇਸ਼ ਜੀਐੱਸਟੀ 37,314 ਕਰੋੜ, ਸੰਗਠਤ ਜੀਐੱਸਟੀ 82,907 ਕਰੋੜ ਅਤੇ ਸੈੱਸ 10,355 ਕਰੋੜ ਰੁਪੲੇ ਹੈ। ਵਿੱਤੀ ਵਰ੍ਹੇ 2022-23 ਲਈ ਕੁੱਲ ਕੁਲੈਕਸ਼ਨ 18.10 ਲੱਖ ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਨਾਲੋਂ 22 ਫ਼ੀਸਦ ਵਧ ਹੈ। ਪੂਰੇ ਸਾਲ ਲਈ ਔਸਤਨ ਕੁੱਲ ਮਾਸਿਕ ਕੁਲੈਕਸ਼ਨ 1.51 ਲੱਖ ਕਰੋੜ ਰੁਪਏ ਹੈ। ਵਿੱਤੀ ਵਰ੍ਹੇ ’ਚ ਇਹ ਚੌਥੀ ਵਾਰ ਹੈ ਜਦੋਂ ਜੀਐੱਸਟੀ ਕੁਲੈਕਸ਼ਨ 1.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ। ਮੰਤਰਾਲੇ ਨੇ ਕਿਹਾ ਕਿ ਪਿਛਲੇ ਮਹੀਨੇ ਵੀ ਸੰਗਠਤ ਜੀਐੱਸਟੀ ਕੁਲੈਕਸ਼ਨ ਸਭ ਤੋਂ ਵਧ ਦੇਖਣ ਨੂੰ ਮਿਲੀ। ਪਿਛਲੇ ਸਾਲ ਅਪਰੈਲ ’ਚ ਜੀਐੱਸਟੀ ਕੁਲੈਕਸ਼ਨ ਰਿਕਾਰਡ 1.68 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article