41.2 C
Patiāla
Friday, May 17, 2024

ਉੱਠ ਨੀਂ ਕੁੜੀਏ, ਉੱਠ ਨੀਂ ਚਿੜੀਏ…

Must read


ਨਾਟਕ ‘ਗੁੰਮਸ਼ੁਦਾ ਔਰਤ’ ਦਾ ਮੰਚਨ

ਸੁਰਿੰਦਰ ਮਾਵੀ

ਵਿਨੀਪੈਗ: ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ਵੱਲੋਂ ਮੈਪਲਜ਼ ਕਾਲਜੀਏਟ ਵਿੱਚ ਕੌਮਾਂਤਰੀ ਔਰਤ ਦਿਵਸ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਪੰਜਾਬੀ ਥੀਏਟਰ ਦੀ ਉੱਘੀ ਅਦਾਕਾਰਾ ਅਤੇ ਨਿਰਦੇਸ਼ਕ ਅਨੀਤਾ ਸ਼ਬਦੀਸ਼ ਦਾ ਨਾਟਕ ‘ਗੁੰਮਸ਼ੁਦਾ ਔਰਤ’ ਦਾ ਮੰਚਨ ਕਰਵਾਇਆ ਗਿਆ।

ਇਹ ਨਾਟਕ ਜਿੱਥੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਔਰਤਾਂ ਨੂੰ ਜਨਮ ਤੋਂ ਬੁਢਾਪੇ ਤੱਕ ਦਰਪੇਸ਼ ਸਮੱਸਿਆਵਾਂ ਦੀ ਬਾਖ਼ੂਬੀ ਪੇਸ਼ਕਾਰੀ ਕਰਦਾ ਹੈ, ਉੱਥੇ ਹੀ ਇਨ੍ਹਾਂ ਸਮੱਸਿਆਵਾਂ ਨੂੰ ਬਣਾਈ ਰੱਖਣ ਵਿੱਚ ਜਾਤਾਂ ਤੇ ਧਰਮਾਂ ਦੇ ਰੋਲ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਨੇ ਸਰਕਾਰਾਂ ਨੂੰ ਵੀ ਔਰਤਾਂ ਉੱਪਰ ਵਧ ਰਹੇ ਜ਼ੁਲਮਾਂ ਲਈ ਕਟਹਿਰੇ ’ਚ ਖੜ੍ਹਾ ਕੀਤਾ। ਇਸ ਰਾਹੀਂ ਸਮਾਜ ਵਿੱਚ ਔਰਤ ਅਤੇ ਮਰਦ ਵਿੱਚ ਨਾਬਰਾਬਰੀ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਕਿ ‘‘ਮਰਦ ਔਰਤ ਨੂੰ ਬਹੁਤ ਪਿਆਰ ਦੇ ਸਕਦਾ ਹੈ, ਪੈਸਾ ਦੇ ਸਕਦਾ ਹੈ ਅਤੇ ਮਾਨ -ਸਨਮਾਨ ਦੇ ਸਕਦਾ ਹੈ, ਪਰ ਬਰਾਬਰੀ ਦਾ ਹੱਕ ਕਦੇ ਨਹੀਂ ਦੇ ਸਕਦਾ।’’ ਅਖੀਰ ’ਚ ਨਾਟਕਕਾਰ ਵੱਲੋਂ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਿਖਣ, ਪੜ੍ਹਨ ਤੇ ਸੰਘਰਸ਼ ਕਰਨ ਦਾ ਸੱਦਾ ਖੂਬਸੂਰਤ ਗੀਤ, ‘ਉੱਠ ਨੀਂ ਕੁੜੀਏ, ਉੱਠ ਨੀਂ ਚਿੜੀਏ, ਚੀਕ ਚਿਹਾੜਾ ਪਾ, ਜਿਹੜੀ ਤੇਰੇ ਰਾਹ ਨੂੰ ਰੋਕੇ, ਓਸ ਕੰਧ ਨੂੰ ਢਾਹ’ ਰਾਹੀਂ ਸੱਦਾ ਦਿੱਤਾ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਸਵੀਰ ਮੰਗੂਵਾਲ ਵੱਲੋਂ ਇੱਕ ਕਵਿਤਾ ਪੜ੍ਹੀ ਗਈ ਜਿਸ ਵਿੱਚ ਉਸ ਨੇ ਔਰਤ ਦੀ ਮੌਜੂਦਾ ਸਥਿਤੀ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਸੋਫੀਆ ਨੇ ਕਵਿਤਾ ‘ਮੰਗਤੀ’ ਬਹੁਤ ਹੀ ਖ਼ੂਬਸੂਰਤ ਅੰਦਾਜ਼ ’ਚ ਪੇਸ਼ ਕੀਤੀ। ਉਸ ਤੋਂ ਬਾਅਦ ਡਾ. ਬਬਨੀਤ ਨੇ ਵਿਨੀਪੈਗ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਸਕੂਲਾਂ ਵਿੱਚ ਲਾਗੂ ਕਰਾਉਣ ਲਈ ਲੋਕਾਂ ਨੂੰ ਜਾਗਰੂਕ ਹੋਣ ਤੇ ਲਹਿਰ ਬਣਾਉਣ ਲਈ ਇਕੱਠੇ ਹੋ ਕੇ ਉਪਰਾਲਾ ਕਰਨ ਦਾ ਸੱਦਾ ਦਿੱਤਾ। ਸਭਾ ਵੱਲੋਂ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ’ਤੇ ਸਭ ਦਾ ਧੰਨਵਾਦ ਕੀਤਾ ਗਿਆ, ਨਾਲ ਹੀ ਸੈਵਨ ਓਕਸ ਸਕੂਲ ਡਿਵੀਜ਼ਨ ਦੇ ਅਧਿਆਪਕ ਜਗਦੀਪ ਤੂਰ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਸਿੰਘ ਸਹੋਤਾ ਨੇ ਬਾਖ਼ੂਬੀ ਨਿਭਾਈ।

ਕ੍ਰਿਕਟ ਮੁਕਾਬਲੇ ਵਿੱਚ ਰਾਈਡ ਬੱਸ ਵੇਜ਼ ਕੰਪਨੀ ਦੀ ਟੀਮ ਜੇਤੂ

ਸਿਡਨੀ: ਇੱਥੋਂ ਦੀ ਰਾਈਡ ਬੱਸ ਵੇਜ਼ ਕੰਪਨੀ (ਡਿਪੂ) ਵੱਲੋਂ ਆਪਣੇ ਕਰਮਚਾਰੀਆਂ ਨੂੰ ਰਿਸ਼ਟ ਪੁਸ਼ਟ ਰੱਖਣ ਦੇ ਉਪਰਾਲੇ ਵਜੋਂ ਵੱਖ ਵੱਖ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ। ਇਸ ਤਹਿਤ ਕਰਮਚਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਪਿਛਲੇ ਦਿਨੀਂ ਕਰਮਚਾਰੀਆਂ ਦਾ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ।

ਟਿਮਬ੍ਰਲ ਪਾਰਕ ਦੇ ਖੇਡ ਮੈਦਾਨ ਵਿੱਚ ਹੋਏ ਮੁਕਾਬਲੇ ਵਿੱਚ ਕ੍ਰਿਕਟ ਟੀਮ ਦੇ ਕਪਤਾਨ ਸਤਵੰਤ ਸਿੰਘ ਢਿੱਲੋਂ ਪਟਿਆਲਾ ਤੇ ਉਪ ਕਪਤਾਨ ਬਾਲਾ ਆਇਰ ਦੀ ਯੋਗ ਅਗਵਾਈ ਵਿੱਚ ਦਵਿੰਦਰ ਕੁਮਾਰ, ਸਨੂਜਾ ਗੰਗੋਡਾ, ਨਿਤਨ ਕਪੂਰ, ਆਸਿਦ ਰਹਿਮਾਨੀ, ਕਮਲ ਕਿਸ਼ੋਰ, ਮੁਹੱਬਤਪ੍ਰੀਤ ਦਿਓਲ, ਪਰਾਜਵਾਲ ਬਟਰਾਏ, ਹਰਦੀਪ ਸਿੰਘ ਅਤੇ ਤਜਿੰਦਰ ਸਿੰਘ ਨੇ ਮੈਚ ਵਿੱਚ ਹਿੱਸਾ ਲਿਆ। ਟੀਮ ਨੇ ਲਾਈਕਾਡ ਡਿਪੂ ਦੀ ਟੀਮ ਨੂੰ 245 ਸਕੋਰਾਂ ਦੀ ਚੁਣੌਤੀ ਦਿੰਦਿਆਂ ਵੱਡੇ ਫ਼ਰਕ ਨਾਲ ਮੈਚ ਜਿੱਤਿਆ। ਇਸ ਨਾਲ ਟੀਮ ਨਾਲ ‘ਰਾਈਡ ਬੀਸਾ ਚੈਂਪੀਅਨਸ਼ਿਪ ਟਰਾਫੀ 2023’ ਪ੍ਰਾਪਤ ਕੀਤੀ। ਜਿੱਤ ’ਤੇ ਕਪਤਾਨ ਢਿੱਲੋਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਪਤਾਨ ਦੀ ਅਸਲ ਤਾਕਤ ਉਸ ਦੀ ਤਾਕਤਵਰ ਟੀਮ ਹੀ ਹੁੰਦੀ ਹੈ, ਜਿਸ ਵਿੱਚ ਟੀਮ ਮੈਂਬਰਾਂ ਦੇ ਆਪਸੀ ਸਹਿਯੋਗ ਤੇ ਤਾਲਮੇਲ ਨਾਲ ਹੀ ਅਜਿਹੀਆਂ ਜਿੱਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ 2021 ਵਿੱਚ ਇਸ ਟੀਮ ਨੇ ਇਹ ਟਰਾਫ਼ੀ ਜਿੱਤੀ ਸੀ।

ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

ਨਵੀਂ ਦਿੱਲੀ: ਕੈਨੇਡਾ ਦਾ ਪਰਵਾਸੀ ਪੰਜਾਬੀ ਭਾਈਚਾਰਾ ਅੰਮ੍ਰਿਤਸਰ ਤੋਂ ਕੈਨੇਡਾ ਲਈ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਕਰਨ ਲਈ ਜ਼ੋਰ ਦੇ ਰਿਹਾ ਹੈ। ਇਸ ਬਾਰੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਕੈਨੇਡਾ ਦੇ ਪਰਵਾਸੀ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀਆਂ ਤਿੰਨ ਦਰਜਨ ਦੇ ਕਰੀਬ ਸਭਾ ਸੁਸਾਇਟੀਆਂ, ਗੁਰਦੁਆਰਾ ਅਤੇ ਮੰਦਰ ਕਮੇਟੀਆਂ ਵੱਲੋਂ ਅਪੀਲਾਂ ਕੀਤੀਆਂ ਗਈਆਂ ਹਨ। ਕੈਨੇਡਾ ਦੀ ਮੀਡੀਆ ਸ਼ਖ਼ਸੀਅਤ ਅਤੇ ਸਮਾਜ ਸੇਵਕ ਪ੍ਰੋ. ਕੁਲਵਿੰਦਰ ਸਿੰਘ ਛੀਨਾ ਦੇ ਉੱਦਮ ਨਾਲ ਉਕਤ ਸਰੋਕਾਰ ਸਬੰਧੀ ਮੰਗਾਂ ਅਤੇ ਮਤਿਆਂ ਨੂੰ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਵੱਲੋਂ ਸ. ਲਾਲਪੁਰਾ ਨੂੰ ਸੌਂਪਿਆ ਗਿਆ ਅਤੇ ਅੰਮ੍ਰਿਤਸਰ ਤੋਂ ਕੈਨੇਡਾ ਲਈ ਏਅਰ ਇੰਡੀਆ ਦੀਆਂ ਉਡਾਣਾਂ ਦੀ ਸ਼ੁਰੂਆਤ ਲਈ ਵਕਾਲਤ ਅਤੇ ਢੁਕਵੀਂ ਚਾਰਾਜੋਈ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਜਗਦੀਪ ਸਿੰਘ ਨਕਈ ਵੀ ਮੌਜੂਦ ਸਨ।

ਪਰਵਾਸੀ ਪੰਜਾਬੀ ਭਾਈਚਾਰੇ ਨੇ ਹਾਲ ਹੀ ਇਟਾਲੀਅਨ ਨਿਓਸ ਏਅਰਲਾਈਨਜ਼ ਵੱਲੋਂ ਅੰਮ੍ਰਿਤਸਰ ਤੋਂ ਕੈਨੇਡਾ ਲਈ ਇੱਕ ਦਿਨ ਦੀ ਹਫ਼ਤਾਵਾਰੀ ਉਡਾਣ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਭਾਰਤ ਸਰਕਾਰ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਲਈ ਏਅਰ ਇੰਡੀਆ ਦੀਆਂ ਕੌਮਾਂਤਰੀ ਉਡਾਣਾਂ ਜਲਦ ਸ਼ੁਰੂ ਕਰਨ ਲਈ ਅਪੀਲ ਕੀਤੀ। ਇਸ ਬਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸਮੂਹ ਪੰਜਾਬੀ ਭਾਈਚਾਰੇ ਦੀ ਇਸ ਚਿਰੋਕਣੀ ਮੰਗ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਕੋਲ ਮਾਮਲਾ ਉਠਾ ਚੁੱਕੇ ਹਨ, ਜਿਸ ’ਤੇ ਉੱਚ ਪੱਧਰ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਬਹੁਤ ਜਲਦੀ ਸਾਰਥਿਕ ਨਤੀਜੇ ਸਾਹਮਣੇ ਆਉਣਗੇ।

ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਜਿਨ੍ਹਾਂ ਸਭਾ ਸੁਸਾਇਟੀਆਂ ਨੇ ਇਸ ਸਬੰਧੀ ਮੰਗ ਪੱਤਰ ਭੇਜਿਆ ਹੈ, ਉਨ੍ਹਾਂ ਵਿੱਚ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਹਿੰਦੂ ਸਭਾ ਬਰੈਂਪਟਨ ਓਂਟਾਰੀਓ, ਵੈਦਿਕ ਹਿੰਦੂ ਕਲਚਰਲ ਸੁਸਾਇਟੀ ਬੀ.ਸੀ., ਮਾਤਾ ਗੁਜਰੀ ਜੀ ਸਿੱਖ ਟੈਂਪਲ ਈਸਟ ਗਰਾਫਰੈਕਸਾ ਓਂਟਾਰੀਓ, ਨਾਨਕਸਰ ਸਤਿਸੰਗ ਸਭਾ ਓਂਟਾਰੀਓ, ਸਾਧ ਸੰਗਤ ਬੋਰਡ ਨਾਨਕਸਰ ਸੁਸਾਇਟੀ ਇੰਕ. ਬਰੈਂਪਟਨ, ਸਾਂਝ ਪੰਜਾਬ ਰੇਡੀਉ ਟੀਵੀ ਇੰਕ. ਬਰੈਂਪਟਨ, ਖ਼ਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਵੈਨਕੂਵਰ ਬੀ.ਸੀ., ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਖ਼ਾਲਸਾ ਦੀਵਾਨ ਸੁਸਾਇਟੀ ਯਾਰਕ ਸੈਂਟਰ, ਸਰੀ, ਬੀਅਰ ਕਰੀਕ ਹਾਲ ਗੁਰਦੁਆਰਾ ਸਰੀ, ਗੁਰੂ ਗੋਬਿੰਦ ਸਿੰਘ ਟੈਂਪਲ ਪ੍ਰਿੰਸ ਜਾਰਜ, ਗੁਰੂ ਨਾਨਕ ਸਿੱਖ ਟੈਂਪਲ ਮੈਕੇਂਜੀ ਵਿਲੀਅਮਜ਼ ਲੇਕ, ਕੈਰੀਬੂ ਗੁਰਸਿੱਖ ਟੈਂਪਲ, ਕੁਏਸਨੇਲ, ਵੈਨਕੂਵਰ ਆਈਸਲੈਂਡ ਸਿੱਖ ਕਲਚਰਲ ਸੁਸਾਇਟੀ ਸ਼ੇਰਮਨ ਰੋਡ ਡੰਕਨ, ਓਕਾਨਾਗਨ ਸਿੱਖ ਟੈਂਪਲ ਰਟਲੈਂਡ ਆਰ.ਡੀ. ਕੇਲੋਨਾ, ਮਿਸ਼ਨ ਸਿੱਖ ਟੈਂਪਲ ਰਾਏ ਐਵਿਨਿਊ ਮਿਸ਼ਨ, ਗੁਰਦੁਆਰਾ ਸਾਹਿਬ-ਮੀਰੀ-ਪੀਰੀ ਖ਼ਾਲਸਾ ਦਰਬਾਰ ਵਾਲਸ਼ ਐਵਿਨਿਊ ਟੈਰੇਸ, ਖ਼ਾਲਸਾ ਦੀਵਾਨ ਸੁਸਾਇਟੀ ਸਿੱਖ ਟੈਂਪਲ ਟੋਪਾਜ਼ ਐਵਿਨਿਊ ਵਿਕਟੋਰੀਆ, ਖ਼ਾਲਸਾ ਦੀਵਾਨ ਸੁਸਾਇਟੀ ਨਨੈਮੋ, ਗੁਰੂ ਨਾਨਕ ਸਿੱਖ ਸੁਸਾਇਟੀ ਪਾਈਨਕ੍ਰੈਸਟ ਆਰ.ਡੀ. ਕੈਂਪਬੈਲ ਰਿਵਰ, ਸਿੱਖ ਟੈਂਪਲ ਸਕੁਏਮਿਸ਼, ਸਿੱਖ ਕਲਚਰਲ ਸੁਸਾਇਟੀ ਕੈਂਬਰਿਜ ਕਰੇ ਸੈਂਟ ਕਾਮਲੂਪਸ, ਮੈਰਿਟ ਸਿੱਖ ਟੈਂਪਲ ਚੈਪਮੈਨ ਸਟ੍ਰੀਟ ਮੈਰਿਟ, ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ ਮੌਂਟਰੋਜ਼ ਸਟ੍ਰੀਟ ਪੋਰਟ ਅਲਬਰਨੀ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸਰੀ ਅਤੇ ਓਂਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਓਂਟਾਰੀਓ ਆਦਿ ਸ਼ਾਮਲ ਹਨ।

ਇਸ ਦੌਰਾਨ ਪ੍ਰੋ. ਕੁਲਵਿੰਦਰ ਸਿੰਘ ਛੀਨਾ ਅਤੇ ਪ੍ਰੋ. ਸਰਚਾਂਦ ਸਿੰਘ ਨੇ ਇੱਕ ਸਾਂਝੇ ਬਿਆਨ ’ਚ ਕਿਹਾ ਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਦਿੱਲੀ ਦੇ ਨਜ਼ਦੀਕ ਪੰਜਾਬ ਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਕੀਤੇ ਗਏ ਹਵਾਈ ਆਵਾਜਾਈ ਸਮਝੌਤੇ ’ਚੋਂ ਪੰਜਾਬ ਨੂੰ ਬਾਹਰ ਰੱਖੇ ਜਾਣ ’ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਕੈਨੇਡਾ ਦੇ ਪੰਜਾਬੀ ਸੰਸਦ ਮੈਂਬਰ ਡਾਇਸਪੋਰਾ ਪੰਜਾਬੀ ਭਾਈਚਾਰੇ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚਲਾਈਆਂ ਜਾ ਰਹੀਆਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਵਿੱਚ ਸਭ ਤੋਂ ਵੱਧ ਯਾਤਰੀ ਪੰਜਾਬ ਤੋਂ ਆਉਂਦੇ ਹਨ। ਇਸ ਦੇ ਨਾਲ ਹੀ ਪ੍ਰੋ. ਸਰਚਾਂਦ ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਦੀ ਆਵਾਜਾਈ ਵਧਾਉਣ ਦੀ ਵਕਾਲਤ ਵੀ ਕੀਤੀ। 



News Source link
#ਉਠ #ਨ #ਕੜਏ #ਉਠ #ਨ #ਚੜਏ

- Advertisement -

More articles

- Advertisement -

Latest article