38 C
Patiāla
Friday, May 3, 2024

ਕੇਂਦਰ ਨੇ ਦੁਸ਼ਮਣ ਸੰਪਤੀਆਂ ਦੀ ਵਿਕਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ

Must read


ਨਵੀਂ ਦਿੱਲੀ, 19 ਮਾਰਚ

ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਅਚਲ ਸੰਪਤੀਆਂ ਤੇ ਦੁਸ਼ਮਣ ਜਾਇਦਾਦਾਂ ਨੂੰ ਖਾਲੀ ਕਰਾਉਣ ਅਤੇ ਉਨ੍ਹਾਂ ਦੀ ਵਿਕਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਪਾਕਿਸਤਾਨ ਤੇ ਚੀਨ ਦੀ ਨਾਗਰਿਕਤਾ ਲੈਣ ਵਾਲੇ ਲੋਕਾਂ ਨੇ ਪਿੱਛੇ ਛੱਡ ਦਿੱਤਾ ਹੈ। ਕੁੱਲ 12,611 ਜਾਇਦਾਦਾਂ ਦੀ ਸ਼ਨਾਖ਼ਤ ਦੁਸ਼ਮਣ ਸੰਪਤੀਆਂ ਵਜੋਂ ਕੀਤੀ ਗਈ ਹੈ। ਦੇਸ਼ ਵਿਚ ਅਜਿਹੀਆਂ ਸੰਪਤੀਆਂ ਦੀ ਕੀਮਤ ਇਕ ਲੱਖ ਕਰੋੜ ਰੁਪਏ ਤੋਂ ਉਪਰ ਹੈ।

ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਦੁਸ਼ਮਣ ਜਾਇਦਾਦਾਂ ਦੇ ਨਿਬੇੜੇ ਲਈ ਹਦਾਇਤਾਂ ਬਦਲ ਦਿੱਤੀਆਂ ਗਈਆਂ ਹਨ। ਵਿਕਰੀ ਤੋਂ ਪਹਿਲਾਂ ਇਨ੍ਹਾਂ ਨੂੰ ਖਾਲੀ ਕਰਾਉਣ ਦੀ ਪ੍ਰਕਿਰਿਆ ਹੁਣ ਜ਼ਿਲ੍ਹਾ ਮੈਜਿਸਟਰੇਟ ਜਾਂ ਸਬੰਧਤ ਡੀਸੀ ਕਰ ਸਕਣਗੇ। ਜਿਹੜੀਆਂ ਜਾਇਦਾਦਾਂ ਇਕ ਕਰੋੜ ਰੁਪਏ ਤੋਂ ਘੱਟ ਕੀਮਤ ਦੀਆਂ ਹਨ, ਉਨ੍ਹਾਂ ਦੀ ਵਿਕਰੀ ਦੀ ਪੇਸ਼ਕਸ਼ ਪਹਿਲਾਂ ਵਰਤਮਾਨ ਵਿਚ ਉੱਥੇ ਬੈਠੇ ਵਿਅਕਤੀ ਨੂੰ ਕੀਤੀ ਜਾਵੇਗੀ ਤੇ ਜੇ ਉਹ ਨਹੀਂ ਖ਼ਰੀਦਦਾ, ਤਾਂ ਨਿਯਮਾਂ ਮੁਤਾਬਕ ਉਸ ਦੀ ਵਿਕਰੀ ਕਰ ਦਿੱਤੀ ਜਾਵੇਗੀ। ਅਜਿਹੀਆਂ ਜਿਨ੍ਹਾਂ ਜਾਇਦਾਦਾਂ ਦੀ ਕੀਮਤ ਇਕ ਕਰੋੜ ਤੋਂ ਵੱਧ ਜਾਂ 100 ਕਰੋੜ ਤੋਂ ਹੇਠਾਂ ਹੈ, ਉਨ੍ਹਾਂ ਦੀ ਵਿਕਰੀ ਈ-ਬੋਲੀ ਰਾਹੀਂ ਹੋਵੇਗੀ ਜਾਂ ਫਿਰ ਕੇਂਦਰ ਸਰਕਾਰ ਇਨ੍ਹਾਂ ਬਾਰੇ ਫ਼ੈਸਲਾ ਲਏਗੀ। ਇਕ ਵਿਸ਼ੇਸ਼ ਕਮੇਟੀ ਇਨ੍ਹਾਂ ਦੀ ਕੀਮਤ ਤੈਅ ਕਰੇਗੀ।

ਸਰਕਾਰ ਨੇ ਪਹਿਲਾਂ ਦੁਸ਼ਮਣ ਜਾਇਦਾਦਾਂ ਦੀ ਵਿਕਰੀ ਤੋਂ 3400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਰਾਸ਼ੀ ਜ਼ਿਆਦਾਤਰ ਸ਼ੇਅਰਾਂ ਤੇ ਸੋਨੇ ਦੀ ਵਿਕਰੀ ਤੋਂ ਆਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article