30.2 C
Patiāla
Monday, April 29, 2024

30ਵਾਂ ਓਪਨ ਹਾਕੀ ਟੂਰਨਾਮੈਂਟ: ਪੰਜਾਬ ਰੈਜੀਮੈਂਟ ਨੇ ਮਲਿਕਪੁਰ ਟੀਮ ਨੂੰ ਹਰਾਇਆ

Must read


ਪੱਤਰ ਪ੍ਰੇਰਕ

ਪਠਾਨਕੋਟ, 18 ਮਾਰਚ

ਸਪੋਰਟਸ ਕਲੱਬ ਪਠਾਨਕੋਟ ਵੱਲੋਂ ਕਰਵਾਏ 30ਵੇਂ ਓਪਨ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਮੇਅਰ ਪੰਨਾ ਲਾਲ ਭਾਟੀਆ ਨੇ ਕੀਤਾ। ਚੇਅਮਰੈਨ ਸ਼ਤੀਸ਼ ਮਹਿੰਦਰੂ ਅਤੇ ਪ੍ਰਧਾਨ ਡਾ. ਤਰਸੇਮ ਸਿੰਘ ਨੇ ਕਿਹਾ ਕਿ ਕਲੱਬ ਪਿਛਲੇ ਕਈ ਸਾਲਾਂ ਤੋਂ ਇਹ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ। ਹੁਣ ਤੱਕ ਕਾਫ਼ੀ ਕੌਮੀ ਪੱਧਰ ਦੇ ਖਿਡਾਰੀ ਇਨ੍ਹਾਂ ਟੂਰਨਾਮੈਂਟਾਂ ਵਿੱਚ ਭਾਗ ਲੈ ਚੁੱਕੇ ਹਨ।

ਟੂਰਨਾਮੈਂਟ ਦੇ ਦੂਜੇ ਦਿਨ ਚਾਰ ਮੈਚ ਖੇਡੇ ਗਏ। ਇਨ੍ਹਾਂ ਵਿੱਚ ਪਹਿਲਾ ਮੈਚ ਨੌਵੀਂ ਪੰਜਾਬ ਰੈਜ਼ੀਮੈਂਟ ਅਤੇ ਖਾਲਸਾ ਹਾਕੀ ਕਲੱਬ ਮਲਿਕਪੁਰ ਵਿਚਕਾਰ ਖੇਡਿਆ ਗਿਆ। ਇਸ ਵਿੱਚ ਪੰਜਾਬ ਰੈਜੀਮੈਂਟ ਦੇ ਖਿਡਾਰੀਆਂ ਨੇ ਇੱਕ ਤਰਫ਼ਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲਿਕਪੁਰ ਟੀਮ ਨੂੰ 5-0 ਗੋਲਾਂ ਨਾਲ ਹਰਾਇਆ। ਦੂਜਾ ਮੈਚ ਗੁਰਦਾਸਪੁਰ ਹਾਕੀ ਕਲੱਬ ਅਤੇ ਰੈਂਕਰਜ ਹਾਕੀ ਅਕਾਡਮੀ ਵਿਚਕਾਰ ਖੇਡਿਆ ਗਿਆ। ਇਸ ਵਿੱਚ ਗੁਰਦਾਸਪੁਰ ਹਾਕੀ ਕਲੱਬ ਜੇਤੂ ਰਿਹਾ। ਤੀਜਾ ਮੈਚ ਅੰਡਰ-17 ਵਰਗ ਤਹਿਤ ਮਲਿਕਪੁਰ ਹਾਕੀ ਕਲੱਬ ਅਤੇ ਸੁਜਾਨਪੁਰ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ। ਇਸ ਵਿੱਚ ਮਲਿਕਪੁਰ ਦੀ ਟੀਮ ਨੇ 2-0 ਨਾਲ ਜਿੱਤ ਪ੍ਰਾਪਤ ਕੀਤੀ। ਚੌਥਾ ਮੈਚ 7 ਸਿੱਖ ਐਲਆਈ ਮਾਮੂਨ ਅਤੇ ਮਹਾਰਾਣਾ ਪ੍ਰਤਾਪ ਹਾਕੀ ਕਲੱਬ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ। ਦੋਵੇਂ ਟੀਮਾਂ ਅੰਤ ਤੱਕ ਬਰਾਬਰ ਰਹੀਆਂ ਅਤੇ ਅੰਤ ਵਿੱਚ ਸਡਨ ਡੈਥ ਦੇ ਮਾਧਿਅਮ ਨਾਲ 7 ਸਿੱਖ ਐਲਆਈ ਦੀ ਟੀਮ ਨੇ 8-7 ਨਾਲ ਮੈਚ ਨੂੰ ਆਪਣੇ ਨਾਂ ਕਰ ਲਿਆ। ਇਨ੍ਹਾਂ ਮੈਚਾਂ ਵਿੱਚ   ਰੈਫਰੀਆਂ ਦੀ ਭੂਮਿਕਾ ਦਰਸ਼ਨ ਸਿੰਘ, ਦਵਿੰਦਰ ਸਿੰਘ ਭੋਲੂ ਅਤੇ ਮਨਜੀਤ ਸਿੰਘ ਨੇ ਨਿਭਾਈ।

ਇਸ ਮੌਕੇ ਡੀਈਓ ਸੈਕੰਡਰੀ ਰਾਜੇਸ਼ ਕੁਮਾਰ, ਸੀਨੀਅਰ ਸਮਾਜ ਸੇਵਾ ਸੁਦਰਸ਼ਨ ਚੋਪੜਾ ਅਤੇ ਡਾਇਰੈਕਟਰ ਸਪੋਰਟਸ ਅਰੁਣ ਸ਼ਰਮਾ, ਡਾਇਰੈਕਟਰ ਗੁਰਦੀਪ ਸਿੰਘ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article